ਜਲੰਧਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੇ ਨਤੀਜੇ : ਅੱਜ ਖੁੱਲ੍ਹੇਗੀ 341 ਉਮੀਦਵਾਰਾਂ ਦੀ ਕਿਸਮਤ

Friday, May 29, 2026 - 11:07 AM (IST)

ਜਲੰਧਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੇ ਨਤੀਜੇ : ਅੱਜ ਖੁੱਲ੍ਹੇਗੀ 341 ਉਮੀਦਵਾਰਾਂ ਦੀ ਕਿਸਮਤ

ਜਲੰਧਰ (ਵੈੱਬ ਡੈਸਕ, ਦਿਲਬਾਗੀ, ਚੋਪੜਾ)–ਜਲੰਧਰ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸਵੇਰ ਤੋਂ ਲਗਾਤਾਰ ਜਾਰੀ ਹੈ। ਨਤੀਜਿਆਂ ਦੇ ਨਾਲ 341 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਸਾਹਮਣੇ ਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਨੂੰ ਸ਼ਾਂਤੀਪੂਰਨ, ਪਾਰਦਰਸ਼ਿਤਾ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ ਸਾਰੀਆਂ ਜ਼ਰੂਰੀ ਪ੍ਰਬੰਧ ਕੀਤੇ ਹੋਏ ਹਨ। ਕਈ ਵਾਰਡਾਂ ਵਿਚੋਂ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ। 

ਇਹ ਵੀ ਪੜ੍ਹੋ: ਕਰਤਾਰਪੁਰ ਨਗਰ ਕੌਂਸਲ ਦੇ ਨਤੀਜਿਆਂ ਦਾ ਐਲਾਨ

ਆਦਮਪੁਰ ਦੇ ਨਤੀਜੇ 
ਨਗਰ ਕੌਂਸਲ ਆਦਮਪੁਰ ਦੀ ਚੋਣ ਨਤੀਜੇ ਘੋਸ਼ਿਤ ਆਦਮਪੁਰ ਦੇ 1 ਵਾਰਡ ਤੋਂ ਲੈ ਕੇ 7 ਵਾਰਡ ਤੱਕ ਗਿਣਤੀ ਹੋ ਚੁੱਕੀ ਹੈ। ਨਤੀਜੇ ਘੋਸ਼ਿਤ ਕੀਤੇ ਜਾ ਚੁੱਕੇ ਹਨ,  ਜਿਨਾਂ ਵਿੱਚੋਂ ਸੱਤਾਂ ਵਿੱਚੋਂ ਚਾਰ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤੇ ਹਨ ਅਤੇ ਤਿੰਨ ਆਜ਼ਾਦ ਤੌਰ 'ਤੇ ਲੜ ਰਹੇ ਕਾਂਗਰਸ ਸਮਰਥਕ ਉਮੀਦਵਾਰ ਚੋਣ ਜਿੱਤੇ ਹਨ। 

ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 7 ਵਾਰਡਾਂ 'ਚ ਕਾਂਗਰਸ ਦੀ ਜਿੱਤ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ੍ਹ 7 ਵੋਟਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਸਕੂਲ ਆਫ਼ ਐਮੀਨੈਂਸ ਆਦਮਪੁਰ, ਕਰਤਾਰਪੁਰ ਦੇ 15 ਵਾਰਡਾਂ ਦੀ ਗਿਣਤੀ ਜੂਡੋ ਹਾਲ, ਸਕੂਲ ਆਫ਼ ਐਮੀਨੈਂਸ, ਲਾਡੋਵਾਲੀ ਰੋਡ ਜਲੰਧਰ ਅਤੇ ਨਕੋਦਰ ਦੇ 17 ਵਾਰਡਾਂ ਦੀ ਗਿਣਤੀ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਵਿਖੇ ਹੋ ਰਹੀ ਹੈ।

ਇਸੇ ਤਰ੍ਹਾਂ ਨੂਰਮਹਿਲ ਦੇ 13 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਬੀ. ਡੀ. ਪੀ. ਓ. ਦਫ਼ਤਰ ਨੂਰਮਹਿਲ, ਫਿਲੌਰ ਦੇ 15 ਵਾਰਡਾਂ ਦੀ ਕਮਿਊਨਿਟੀ ਹਾਲ ਫਿਲੌਰ, ਮਹਿਤਪੁਰ ਨਗਰ ਪੰਚਾਇਤ ਦੀ ਗਲੋਟੀਆ ਗੁਰੂ ਹਰਗੋਬਿੰਦ ਬੇਟ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਅਤੇ ਲੋਹੀਆਂ ਖਾਸ ਨਗਰ ਪੰਚਾਇਤ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੋਹੀਆਂ ਖ਼ਾਸ ਵਿਖੇ ਕਰਵਾਈ ਜਾ ਰਹੀ ਹੈ। ਇਸ ਕੰਮ ਲਈ ਲਗਭਗ 400 ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ, ਜਿਨ੍ਹਾਂ ਵਿਚ 25 ਫ਼ੀਸਦੀ ਰਿਜ਼ਰਵ ਸਟਾਫ਼ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 5 ਰਿਜ਼ਰਵ ਸਮੇਤ 19 ਮਾਈਕ੍ਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਸਾਰੇ ਵੋਟ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਟੇਟ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਈਮਾਨਦਾਰੀ ਅਤੇ ਨਿਰਪੱਖਤਾ ਨਾਲ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ 99 ਵਾਰਡਾਂ ਵਿਚ ਕੁੱਲ੍ਹ 341 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਸਾਹਮਣੇ ਆ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Red Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News