ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ ਜੇਤੂ

Friday, May 29, 2026 - 06:36 PM (IST)

ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ ਜੇਤੂ

ਨੂਰਮਹਿਲ (ਵੈੱਬ ਡੈਸਕ)- ਜਲੰਧਰ ਦੇ ਨੂਰਮਹਿਲ ਵਿਚ 13 ਵਾਰਡਾਂ 'ਤੇ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਵਾਰਡ ਨੰਬਰ ਇਕ ਤੋਂ ਸੱਤਾਧਿਰ ਦੀ ਰਾਜਨ ਜੇਤੂ ਰਹੀ।  ਇਥੇ 8 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ ਹੈ ਜਦਿਕ 4 ਸੀਟਾਂ 'ਤੇ ਸੱਤਾਧਿਰ ਉਮੀਦਵਾਰ ਜੇਤੂ ਰਹੇ ਹਨ। ਇਸ ਦੇ ਇਲਾਵਾ ਇਕ ਸੀਟ ਭਾਜਪਾ ਦੇ ਖਾਤੇ ਵਿਚ ਆਈ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ ਮੁਸੀਬਤ

ਵਾਰਡ ਨੰਬਰ 2 ਵਿਚ ਸੱਤਾਧਿਰ ਦੇ ਸੁਭਾਸ਼ ਚੰਦਰ ਜੇਤੂ ਰਹੇ ਹਨ। ਵਾਰਡ ਨੰਬਰ ਤਿੰਨ ਵਿਚ ਆਜ਼ਾਦ ਦੀ ਸੁਖਵਿੰਦਰ ਕੌਰ ਜੇਤੂ ਰਹੀ। ਵਾਰਡ ਨੰਬਰ ਚਾਰ ਵਿਚ ਆਜ਼ਾਦ ਦੇ ਦੀਪਕ ਕੁਮਾਰ ਜੇਤੂ ਰਹੇ। ਵਾਰਡ ਨੰਬਰ 5 ਵਿਚ ਆਜ਼ਾਦ ਉਮੀਦਵਾਰ ਏਕਤਾ ਜੇਤੂ ਰਹੀ। ਵਾਰਡ ਨੰਬਰ 6 ਵਿਚ ਦਿਨੇਸ਼ ਕੁਮਾਰ ਸੰਧੂ ਭਾਜਪਾ ਦੇ ਜੇਤੂ ਰਹੇ। ਵਾਰਡ ਨੰਬਰ 7 ਵਿਚ ਆਜ਼ਾਦ ਦੀ ਮਮਤਾ ਜੇਤੂ ਰਹੀ। ਵਾਰਡ ਨੰਬਰ 8 ਵਿਚ ਆਜ਼ਾਦ ਦੇ ਕੁਲਦੀਪ ਜੇਤੂ ਰਹੇ। ਵਾਰਡ ਨੰਬਰ 9 ਤੋਂ ਸੱਤਾਧਿਰ ਦੀ ਸੋਨੀਆ ਜੇਤੂ ਰਹੀ।  ਇਸੇ ਤਰ੍ਹਾਂ ਵਾਰਡ ਨੰਬਰ 10 ਤੋਂ 'ਆਪ' ਦੀ ਪ੍ਰਿਯੰਕਾ ਮਿਸ਼ਰਾ ਜੇਤੂ ਰਹੀ। ਵਾਰਡ ਨੰਬਰ 11 ਤੋਂ ਆਜ਼ਾਦ ਦੀ ਰਜਨੀ ਜੇਤੂ ਰਹੀ। ਵਾਰਡ ਨੰਬਰ 12 ਤੋਂ ਆਜ਼ਾਦ ਦੀ ਰਾਕੇਸ਼ ਕੁਮਾਰ ਜੇਤੂ ਰਹੀ। ਵਾਰਡ ਨੰਬਰ 13 ਤੋਂ ਆਜ਼ਾਦ ਦੇ ਜੰਗ ਬਹਾਦਰ  ਜੇਤੂ ਰਹੇ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Red Alert

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News