ਪੰਜਾਬ ਨਗਰ ਨਿਗਮ ਚੋਣ ਨਤੀਜੇ: ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਤੀਜੇ ਨੰਬਰ 'ਤੇ ਆਏ ਆਜ਼ਾਦ ਉਦੀਦਵਾਰ
Friday, May 29, 2026 - 08:41 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿੱਚ 8 ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ 'ਚ ਸੱਤਾਧਾਰੀ ਪਾਰਟੀ ਜੇਤੂ ਰਹੀ ਹੈ। ਕੁੱਲ੍ਹ 1977 ਵਾਰਡਾਂ ਲਈ ਹੋਈਆਂ ਚੋਣਾਂ ਵਿੱਚੋਂ ਸੱਤਾਧਾਰੀ ਪਾਰਟੀ ਨੇ 958 ਸੀਟਾਂ ਵਿੱਚ ਜਿੱਤ ਦਰਜ ਕੀਤੀ। ਕਾਂਗਰਸ ਦੂਜੇ ਅਤੇ ਆਜ਼ਾਦ ਉਮੀਦਵਾਰ ਤੀਜੇ ਨੰਬਰ 'ਤੇ ਹੈ। ਹਾਲਾਂਕਿ ਕਾਂਗਰਸ ਨੇ ਕਪੂਰਥਲਾ ਨਗਰ ਨਿਗਮ ਵਿਚ ਦਬਦਬਾ ਵਿਖਾਉਂਦੇ ਹੋਏ ਬਹੁਮਤ ਹਾਸਲ ਕੀਤਾ ਹੈ। ਕਾਂਗਰਸ ਨੇ 50 ਵਾਰਡਾਂ ਵਿਚੋਂ 31 'ਤੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਚੌਥੇ ਨੰਬਰ 'ਤੇ ਹੈ।
ਇਥੇ ਇਹ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਹਾਲਾਂਕਿ ਉਨੀ ਜਿੱਤ ਹਾਸਲ ਨਹੀਂ ਕਰ ਸਕੀ ਹੈ, ਜਿੰਨੀ 2021 ਵਿਚ ਸਰਕਾਰ ਰਹਿੰਦੇ ਕਾਂਗਰਸ ਨੇ ਹਾਸਲ ਕੀਤੀ ਸੀ। ਕਾਂਗਰਸ ਨੇ ਉਦੋਂ 1199 ਵਾਰਡ ਜਿੱਤ ਲਏ ਸਨ। ਹਾਲਾਂਕਿ ਇਸ ਵਿਚ ਦਿਲਚਸਪ ਗੱਲ ਇਹ ਹੈ ਕਿ ਇਸ ਦੇ ਅਗਲੇ ਵੀ ਸਾਲ ਯਾਨੀ 2022 ਵਿਚ ਹੋਏ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ ਸੀ।
ਇਹ ਵੀ ਪੜ੍ਹੋ: ਨੂਰਮਹਿਲ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਚ 8 ਸੀਟਾਂ 'ਤੇ ਆਜ਼ਾਦ ਉਮੀਦਵਾਰ ਰਹੇ ਜੇਤੂ
ਕਾਂਗਰਸ ਨੇ 117 ਵਿੱਚੋਂ ਸਿਰਫ਼ 18 ਸੀਟਾਂ ਜਿੱਤੀਆਂ ਅਤੇ 'ਆਪ' ਨੇ 92 ਸੀਟਾਂ ਜਿੱਤ ਕੇ ਪਹਿਲੀ ਵਾਰ ਸੱਤਾ ਵਿੱਚ ਆਈ। 2021 ਵਿੱਚ ਭਾਜਪਾ ਨੇ ਇਨ੍ਹਾਂ ਹੀ ਨਗਰ ਨਿਗਮਾਂ ਵਿਚ 38 ਦੇ ਮੁਕਾਬਲੇ 133 ਵਾਰਡ ਜਿੱਤ ਲਏ ਪਰ ਅਜੇ ਪੰਜਾਬ ਦੀ ਸੱਤਾ ਦੇ ਮੁਕਾਬਲੇ ਵਿਚ ਨਜ਼ਰ ਨਹੀਂ ਆ ਰਹੀ।
ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ 'ਆਪ' ਵਿਰੁੱਧ ਕੋਈ ਸੱਤਾ ਵਿਰੋਧੀ ਲਹਿਰ ਨਹੀਂ ਦਿਸੀ। ਕਾਂਗਰਸ 2027 ਵਿੱਚ ਨੰਬਰ ਦੋ ਦੀ ਪੋਜ਼ੀਸ਼ਨ ਵਿਚ ਹੈ। ਅਕਾਲੀ ਦਲ ਕਮਬੈਕ ਕਰਦਾ ਨਜ਼ਰ ਆਇਆ ਜਾਂ ਫਿਰ ਭਾਜਪਾ ਬੰਗਾਲ ਦੇ ਬਾਅਦ ਵਾਕਈ ਪੰਜਾਬ ਵਿਚ ਸਰਕਾਰ ਬਣਾ ਸਕਦੀ ਹੈ।
ਚੋਣਾਂ ਦੇ ਨਤੀਜੇ
ਆਮ ਆਦਮੀ ਪਾਰਟੀ (ਆਪ)- 958
ਕਾਂਗਰਸ-397
ਆਜ਼ਾਦ-251
ਸ਼੍ਰੋਮਣੀ ਅਕਾਲੀ ਦਲ-192
ਭਾਰਤੀ ਜਨਤਾ ਪਾਰਟੀ (ਭਾਜਪਾ)-172
ਬਸਪਾ-07
ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਸੱਤਾਧਿਰ 13 ਵਾਰਡਾਂ ਵਿਚੋਂ 7 ਸੀਟਾਂ ਜਿੱਤੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ 6 ਸੀਟਾਂ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਚੋਣ ਵਿੱਚ ਕਾਂਗਰ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਚੋਣ ਨਤੀਜਿਆਂ ਅਨੁਸਾਰ ਮਜੀਠਾ ਵਿੱਚ ਸੱਤਾਧਿਰ ਨੇ ਆਪਣੀ ਪਕੜ ਮਜ਼ਬੂਤ ਕੀਤੀ ਹੈ, ਜਦਕਿ ਅਕਾਲੀ ਦਲ ਨੇ ਵੀ ਟੱਕਰ ਦਾ ਮੁਕਾਬਲਾ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ 15 ਸਾਲ ਬਾਅਦ ਇੰਡਸਟਰੀ ਸੰਚਾਲਕਾਂ ਲਈ ਪਾਵਰਕਾਮ ਨੇ ਖੜ੍ਹੀ ਕਰ 'ਤੀ ਵੱਡੀ ਮੁਸੀਬਤ
ਵੱਡੀਆਂ ਜਿੱਤਾਂ ਦੇ ਮਾਇਨੇ
ਸੱਤਾਧਿਰ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਗੜ੍ਹ ਗਿੱਦੜਬਾਹਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਖੇਤਰ ਧਾਰੀਵਾਲ ਵਿੱਚ ਇੱਕਪਾਸੜ ਜਿੱਤ ਹਾਸਲ ਕੀਤੀ ਹੈ। ਇਹ ਜਿੱਤ ਇਹ ਦਰਸਾਉਂਦੀ ਹੈ ਕਿ ‘ਆਪ’ ਨੇ ਜ਼ਮੀਨੀ ਪੱਧਰ 'ਤੇ ਆਪਣਾ ਕੈਡਰ ਤਿਆਰ ਕਰ ਲਿਆ ਹੈ, ਜੋ ਆਉਣ ਵਾਲੀਆਂ ਚੋਣਾਂ ਲਈ ਇੱਕ ਬੂਸਟਰ ਡੋਜ਼ ਸਾਬਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਸਥਾਨਕ ਚੋਣਾਂ ਸਫ਼ਾਈ ਅਤੇ ਸਟਰੀਟ ਲਾਈਟਾਂ ਵਰਗੇ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ ਪਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਰੁਜ਼ਗਾਰ, ਕਾਨੂੰਨ ਵਿਵਸਥਾ, ਨਸ਼ਾ ਅਤੇ ਬੇਅਦਬੀ ਵਰਗੇ ਵੱਡੇ ਮੁੱਦੇ ਹਾਵੀ ਰਹਿਣਗੇ। ਇਥੇ ਦੱਸ ਦੇਈਏ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ’ਚ ਕੁੱਲ੍ਹ 115 ਗਿਣਤੀ ਕੇਂਦਰ ਬਣਾਏ ਗਏ ਸਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਾਈ ਹੋਈ ਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਮਾਂ ਨਾਲ ਜਾ ਰਹੀ ਧੀ ਨੂੰ ਨਸ਼ੇੜੀ ਨੇ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਮਾਂ ਦੀ ਬਹਾਦਰੀ ਨੇ ਬਚਾਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
