ਬੈਲਟ ਬਾਕਸ ’ਚ ਬੰਦ ਹੋਈ ਆਦਮਪੁਰ ਦੇ ਨਗਰ ਕੌਂਸਲ ਚੋਣਾਂ ਦੌਰਾਨ 44 ਉਮੀਦਵਾਰਾਂ ਦੀ ਕਿਸਮਤ
Wednesday, May 27, 2026 - 01:45 PM (IST)
ਆਦਮਪੁਰ (ਰਣਦੀਪ, ਦਿਲਬਾਗੀ, ਚਾਂਦ, ਜਤਿੰਦਰ)-ਆਦਮਪੁਰ ਦੇ ਨਗਰ ਕੌਂਸਲ ਚੋਣਾਂ ਦੌਰਾਨ 44 ਉਮੀਦਵਾਰਾਂ ਦੀ ਕਿਸਮਤ ਵੋਟ ਪੈਟੀਆਂ ਵਿਚ ਕੈਦ ਹੋ ਗਈਆਂ ਹਨ। ਆਦਮਪੁਰ ਦੀਆਂ 13 ਵਾਰਡਾ ’ਚ ਕੁੱਲ੍ਹ 13 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਚੋਣਾਂ ਨੂੰ ਅਮਨ-ਅਮਾਨ ਨਾਲ ਪਵਾਉਣ ਲਈ ਪੁਲਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਆਦਮਪੁਰ ਵਿਚ ਕੁੱਲ੍ਹ 12 ਹਜ਼ਾਰ 684 ਵੋਟਾਂ, ਜਿਨ੍ਹਾਂ ’ਚ 6447 ਪੁਰਸ਼, 6236 ਮਹਿਲਾ ਅਤੇ 1 ਵੋਟ ਜੈਂਡਰ ਸ਼ਾਮਲ ਹੈ, ਇਨ੍ਹਾਂ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ

ਆਦਮਪੁਰ ਦੇ 13 ਵਾਰਡ ’ਚੋਂ ਵਾਰਡ ਨੰਬਰ 2, 3 ਅਤੇ 5 ਸੰਵੇਦਨਸ਼ੀਲ ਵਾਰਡ ਸਨ, ਅੱਤ ਦੀ ਗਰਮੀ ’ਚ ਵੀ ਵੋਟਰਾਂ ’ਚ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਵੇਖਿਆ ਗਿਆ ਅਤੇ ਹਰ ਇਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਆਦਮਪੁਰ ’ਚ ਸ਼ਾਮ 5 ਵਜੇ ਤੱਕ 64.59 ਫ਼ੀਸਦੀ ਵੋਟਾਂ ਸ਼ਾਂਤੀਪੂਰਵਕ ਢੰਗ ਨਾਲ ਪੋਲ ਹੋਈਆਂ। ਪੁਲਸ ਵੱਲੋਂ 13 ਵਾਰਡਾਂ ’ਚ ਵੋਟਾਂ ਪੈਣ ਦੀ ਸਮਾਪਤੀ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਬੈਲਟ ਪੇਪਰ ਸਕੂਲ ਆਫ ਐਮੀਨੈਂਸ ਆਦਮਪੁਰ ਵਿਖ਼ੇ ਬਣਾਏ ਗਏ ਸਟ੍ਰਾਂਗ ਰੂਮ ’ਚ ਲਿਆਂਦੇ ਗਏ, ਜਿਨ੍ਹਾਂ ਨੂੰ ਐੱਸ. ਡੀ. ਐੱਮ. ਲਾਲ ਸਬ-ਡਿਵੀਜ਼ਨ ਆਦਮਪੁਰ ਵਿਸ਼ਵਾਸ ਬੈਂਸ ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਆਦਮਪੁਰ ਰਾਜੀਵ ਕੁਮਾਰ ਵੱਲੋਂ 13 ਵਾਰਡਾਂ ਦੇ ਉਮੀਦਵਾਰਾਂ ਦੀ ਮੌਜੂਦਗੀ ’ਚ ਬੈਲਟ ਪੇਪਰਾਂ ਨੂੰ ਸੀਲ ਕਰ ਦਿੱਤਾ ਗਿਆ। ਐੱਸ. ਡੀ. ਐੱਮ. ਲਾਲ ਵਿਸ਼ਵਾਸ ਬੈਂਸ ਤੇ ਡੀ. ਐੱਸ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਬੈਲਟ ਪੇਪਰ ਨੂੰ ਸੁਰੱਖਿਅਤ ਸਟ੍ਰਾਂਗ ਰੂਮ ’ਚ ਸੀਲ ਕਰ ਦਿੱਤਾ ਗਿਆ ਹੈ ਤੇ ਇਸ ਦੇ ਸੀਲ ਕੀਤੇ ਦਰਵਾਜ਼ੇ ਸਾਹਮਣੇ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਸਟ੍ਰਾਂਗ ਰੂਮ ਨੂੰ 29 ਮਈ ਦਿਨ ਸ਼ੁੱਕਰਵਾਰ ਨੂੰ ਗਿਣਤੀ ਵਾਲੇ ਦਿਨ ਹੀ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
