ਝੋਨੇ ਦੀ ਖਰੀਦ 122.90 ਲੱਖ ਮੀਟਰਕ ਟਨ ਤੱਕ ਪੁੱਜੀ

11/05/2019 2:57:20 PM

ਚੰਡੀਗੜ੍ਹ (ਭੁੱਲਰ) : ਪੰਜਾਬ 'ਚ 3 ਨਵੰਬਰ ਤੱਕ 835943 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦਿੰਦਿਆਂ ਸਰਕਾਰੀ ਏਜੰਸੀਆਂ ਅਤੇ ਨਿਜੀ ਮਿੱਲ ਮਾਲਕਾਂ ਵਲੋਂ 12289106 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ 'ਚ ਹੋਈ ਝੋਨੇ ਦੀ ਕੁੱਲ ਖਰੀਦ 'ਚੋਂ 12201307 ਮੀਟਰਕ ਟਨ ਸਰਕਾਰੀ ਏਜੰਸੀਆਂ ਵਲੋਂ, ਜਦੋਂ ਕਿ 87799 ਮੀਟਰਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵਲੋਂ ਖਰੀਦਿਆ ਜਾ ਚੁੱਕਾ ਹੈ।

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵਲੋਂ 5042424 ਟਨ, ਮਾਰਕਫੈੱਡ ਵਲੋਂ 3148922 ਟਨ ਅਤੇ ਪਨਸਪ ਵਲੋਂ 2456900 ਟਨ ਝੋਨਾ ਖਰੀਦਿਆ ਗਿਆ ਹੈ, ਜਦੋਂ ਕਿ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 1386524 ਮੀਟਰਕ ਟਨ ਅਤੇ ਐੱਫ. ਸੀ. ਆਈ. ਵਲੋਂ 166537 ਮੀਟਰਕ ਟਨ ਝੋਨਾ ਖਰੀਦਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ 72 ਘੰਟੇ ਵਾਲੇ ਨਿਯਮ ਮੁਤਾਬਕ 92.94 ਫੀਸਦੀ ਝੋਨੇ ਦੀ ਚੁਕਾਈ ਵੀ ਮੁਕੰਮਲ ਕਰ ਲਈ ਗਈ ਹੈ।


Babita

Content Editor

Related News