ਵਿਦੇਸ਼ ਭੇਜਣ ਦੇ ਨਾਂ ''ਤੇ 22 ਲੱਖ ਰੁਪਏ ਦੀ ਠੱਗੀ, ਗੁਰੂਗ੍ਰਾਮ ਦੀ ਕੰਪਨੀ ਦੇ ਦੋ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ

Monday, Jun 29, 2026 - 06:16 PM (IST)

ਵਿਦੇਸ਼ ਭੇਜਣ ਦੇ ਨਾਂ ''ਤੇ 22 ਲੱਖ ਰੁਪਏ ਦੀ ਠੱਗੀ, ਗੁਰੂਗ੍ਰਾਮ ਦੀ ਕੰਪਨੀ ਦੇ ਦੋ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 22 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਗੁਰੂਗ੍ਰਾਮ ਦੇ ਰਹਿਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਭਰੋਸਾ ਤੋੜਨ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਸ਼ਿਕਾਇਤਕਰਤਾ ਅਮਿਤ ਪਤਲਾ ਪੁੱਤਰ ਸੁਭਾਸ਼ ਚੰਦਰ ਪਤਲਾ, ਵਾਸੀ ਗਲੀ ਨੰਬਰ-6, ਗੋਬਿੰਦਗੜ੍ਹ ਬਸਤੀ, ਵਾਰਡ ਨੰਬਰ-5, ਮੋਗਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦੋਸ਼ੀਆਂ ਦੀ ਕੰਪਨੀ ਐਮ/ਐਸ ਵਾਈਜ਼ ਇੰਟੈਕਸ (M/S Vise Intex) ਨਾਲ ਟਿਕਟਾਂ ਅਤੇ ਵਿਦੇਸ਼ ਭੇਜਣ ਸਬੰਧੀ ਲੈਣ-ਦੇਣ ਕਰਦਾ ਸੀ।

ਸ਼ਿਕਾਇਤਕਰਤਾ ਅਨੁਸਾਰ ਕੰਪਨੀ ਵੱਲ ਉਸ ਦੇ 22 ਲੱਖ ਰੁਪਏ ਬਣਦੇ ਸਨ ਪਰ ਦੋਸ਼ੀਆਂ ਨੇ ਉਕਤ ਰਕਮ ਦਾ ਭੁਗਤਾਨ ਨਹੀਂ ਕੀਤਾ ਅਤੇ ਕਥਿਤ ਤੌਰ 'ਤੇ ਉਸ ਨਾਲ 22 ਲੱਖ ਰੁਪਏ ਦੀ ਠੱਗੀ ਮਾਰ ਲਈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਦੋਸ਼ੀ ਸੰਦੀਪ ਚੌਧਰੀ ਪੁੱਤਰ ਵੇਦ ਪ੍ਰਕਾਸ਼ ਚੌਧਰੀ ਅਤੇ ਮਲਾਇਕਾ ਚੌਧਰੀ ਪੁੱਤਰੀ ਸੰਦੀਪ ਚੌਧਰੀ, ਵਾਸੀ 301, ਕੁਰਾਨੀਆ ਅਪਾਰਟਮੈਂਟ, ਗੋਲਫ ਕੋਰਸ ਰੋਡ, ਸੈਕਟਰ-53, ਡੀਐਲਐਫ, ਗੁਰੂਗ੍ਰਾਮ (ਹਰਿਆਣਾ) ਖ਼ਿਲਾਫ਼ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰ ਲਿਆ ਹੈ।

ਦੋਸ਼ੀਆਂ ਖ਼ਿਲਾਫ਼ ਧਾਰਾ 316(2) ਬੀਐਨਐਸ (ਅਪਰਾਧਿਕ ਭਰੋਸਾ ਤੋੜਨਾ), ਧਾਰਾ 318(4) ਬੀਐਨਐਸ (ਧੋਖਾਧੜੀ) ਅਤੇ ਧਾਰਾ 61(2) ਬੀਐਨਐਸ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਜਾਂਚ ਸਬ-ਇੰਸਪੈਕਟਰ ਜਗਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News