ਕ੍ਰੈਡਿਟ ਕਾਰਡ ਲਿਮਿਟ ਵਧਾਉਣ ਦੇ ਨਾਂ ’ਤੇ 2.41 ਲੱਖ ਦੀ ਠੱਗੀ
Thursday, Jul 02, 2026 - 12:01 PM (IST)
ਚੰਡੀਗੜ੍ਹ (ਸੁਸ਼ੀਲ) : ਕ੍ਰੈਡਿਟ ਕਾਰਡ ਲਿਮਿਟ ਵਧਾਉਣ ਦੇ ਨਾਂ ’ਤੇ ਠੱਗਾਂ ਨੇ ਇਕ ਵਿਅਕਤੀ ਦੇ ਖ਼ਾਤੇ ’ਚੋਂ ਦੋ ਲੱਖ 41 ਹਜ਼ਾਰ 275 ਰੁਪਏ ਕੱਢਵਾ ਲਏ। ਮਲੋਆ ਵਾਸੀ ਚਰਨ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਚਰਨ ਸਿੰਘ ਦੀ ਸ਼ਿਕਾਇਤ ’ਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਬੈਂਕ ਖ਼ਾਤੇ ਅਤੇ ਮੋਬਾਇਲ ਨੰਬਰ ਰਾਹੀਂ ਠੱਗਾਂ ਦਾ ਪਤਾ ਲਗਾ ਰਹੀ ਹੈ। ਚਰਨ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ 9 ਜੂਨ, 2026 ਨੂੰ ਬੈਂਕ ਕਰਮਚਾਰੀ ਔਰਤ ਦਾ ਫੋਨ ਆਇਆ।
ਉਸਨੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਦੇ ਆਫ਼ਰ ਬਾਰੇ ਦੱਸਿਆ ਤਾਂ ਲਿਮਿਟ ਵਧਾਉਣ ਲਈ ਹਾਮੀ ਭਰ ਦਿੱਤੀ। ਇਸ ਦੇ ਬਾਅਦ ਔਰਤ ਨੇ ਮੋਬਾਈਲ ਫੋਨ ’ਤੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਸਬੰਧੀ ਮੈਸੇਜ ਅਤੇ ਓ. ਟੀ. ਪੀ. ਭੇਜੇ। ਜਿਵੇਂ ਹੀ ਸ਼ਿਕਾਇਤਕਰਤਾ ਨੇ ਔਰਤ ਨੂੰ ਓ. ਟੀ. ਪੀ. ਦੀ ਜਾਣਕਾਰੀ ਦਿੱਤੀ, ਉਸੇ ਸਮੇਂ ਉਸਦੇ ਖਾਤੇ ’ਚੋਂ ਦੋ ਵਾਰ ’ਚ ਦੋ ਲੱਖ 41 ਹਜਾਰ 275 ਰੁਪਏ ਨਿਕਲਣ ਦਾ ਮੈਸੇਜ਼ ਆ ਗਿਆ। ਔਰਤ ਨੂੰ ਫ਼ੋਨ ਕੀਤਾ ਤਾਂ ਉਸਦਾ ਫ਼ੋਨ ਬੰਦ ਸੀ।
