ਲੁਧਿਆਣਾ ਪੁਲਸ ਦਾ ਵੱਡਾ ਐਕਸ਼ਨ, ਨਸ਼ਾ ਤਸਕਰ ਦੀ 20 ਲੱਖ ਦੀ ਕੋਠੀ ''ਤੇ ਚੱਲਿਆ ਪੀਲਾ ਪੰਜਾ

Thursday, Jun 25, 2026 - 08:12 AM (IST)

ਲੁਧਿਆਣਾ ਪੁਲਸ ਦਾ ਵੱਡਾ ਐਕਸ਼ਨ, ਨਸ਼ਾ ਤਸਕਰ ਦੀ 20 ਲੱਖ ਦੀ ਕੋਠੀ ''ਤੇ ਚੱਲਿਆ ਪੀਲਾ ਪੰਜਾ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਅਤੇ ਸ੍ਰੀ ਸਵਪਨ ਸ਼ਰਮਾ IPS, ਕਮਿਸ਼ਨਰ ਪੁਲਸ, ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਹਰਪਾਲ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ), ਲੁਧਿਆਣਾ, ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਸ, ਜ਼ੋਨ-2, ਲੁਧਿਆਣਾ ਅਤੇ ਅੰਗਰੇਜ਼ ਸਿੰਘ PPS, ਸਹਾਇਕ ਕਮਿਸ਼ਨਰ ਪੁਲਿਸ, ਇੰਡਸਟਰੀਅਲ ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਦੀਪ ਸਿੰਘ, ਮੁੱਖ ਅਫ਼ਸਰ ਥਾਣਾ ਡਾਬਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਇਹ ਵੀ ਪੜ੍ਹੋ : ਵੈਸ਼ਨੋ ਦੇਵੀ ਯਾਤਰਾ ਦੌਰਾਨ ਵਧ ਰਹੀ ਸ਼ਰਧਾਲੂਆਂ ਦੀ ਗਿਣਤੀ, ਕਟੜਾ 'ਚ ਸੁਰੱਖਿਆ ਅਲਰਟ

ਇਸ ਕਾਰਵਾਈ ਤਹਿਤ ਰਾਣਾ ਕੁਮਾਰ ਪੁੱਤਰ ਸੁਖਦੇਵ ਕੁਮਾਰ, ਵਾਸੀ ਗਲੀ ਨੰਬਰ 04, ਸੁਖਦੇਵ ਨਗਰ, ਪਿੰਡ ਲੋਹਾਰਾ, ਲੁਧਿਆਣਾ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਕਤ ਵਿਅਕਤੀ ਖ਼ਿਲਾਫ਼ ਐੱਨ.ਡੀ.ਪੀ.ਐਸ. ਐਕਟ ਤਹਿਤ ਪਹਿਲਾਂ ਹੀ 4 ਮੁਕੱਦਮੇ ਦਰਜ ਹਨ ਅਤੇ ਉਹ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਹੈ। ਇਸ ਦੇ ਮੱਦੇਨਜ਼ਰ ਮਿਤੀ 24-06-2026 ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਕਤ ਦੋਸ਼ੀ ਦੇ ਕਰੀਬ 100 ਗਜ਼ ਰਕਬੇ ਵਿੱਚ ਬਣੇ ਅਤੇ ਲਗਭਗ 20 ਲੱਖ ਰੁਪਏ ਮੁੱਲ ਦੇ ਰਿਹਾਇਸ਼ੀ ਮਕਾਨ ਨੂੰ ਯੋਗ ਅਧਿਕਾਰੀਆਂ ਤੋਂ ਪ੍ਰਾਪਤ ਹੁਕਮਾਂ ਉਪਰੰਤ ਡਿਮੋਲਿਸ਼ ਕਰਵਾ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News