ਪੀ. ਟੀ. ਏ. ਫੰਡ ਵਸੂਲ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਨੇ ਕੀਤਾ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ

Saturday, Jul 21, 2018 - 03:36 AM (IST)

ਪੀ. ਟੀ. ਏ. ਫੰਡ ਵਸੂਲ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਨੇ ਕੀਤਾ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ

ਬਠਿੰਡਾ, (ਸੁਖਵਿੰਦਰ)- ਪੇਰੈਂਟਸ ਟੀਚਰਜ਼ ਐਸੋਸੀਏਸ਼ਨ  (ਪੀ. ਟੀ. ਏ.)   ਫੰਡ ਵਸੂਲ ਕਰਨ ਦੇ ਵਿਰੋਧ ’ਚ ਸੰਘਰਸ਼ ਕਰ ਰਹੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ’ਚ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਦਫਤਰ ਦਾ ਘਿਰਾਓ ਕੀਤਾ।
 ਇਸ ਮੌਕੇ  ਵਿਦਿਆਰਥੀਆਂ ਨੇ ਪ੍ਰਬੰਧਨ ਦੇ ਖਿਲਾਫ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਇਸ ਮੌਕੇ  ਵਿਦਿਆਰਥੀ ਆਗੂ ਸੰਗੀਤਾ ਰਾਣੀ ਨੇ ਕਿਹਾ ਕਿ ਪੀ. ਟੀ. ਏ. ਫੰਡ ਦੀ ਵਸੂਲੀ ਬਿਨਾਂ ਕਾਰਨ ਕੀਤੀ ਜਾ ਰਹੀ ਹੈ ਜਦਕਿ ਵਿਦਿਆਰਥੀਆਂ ਨੂੰ ਇਸ ਨਾਲ ਕੋਈ ਲਾਭ ਨਹੀਂ ਮਿਲਦਾ। 
ਵਿਦਿਆਰਥੀਆਂ ਤੋਂ ਪੀ. ਟੀ. ਏ. ਫੰਡ ਲੈ ਕੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਤੋਂ ਪੀ. ਟੀ. ਏ. ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ। ਇਸ ਦੇ ਵਿਰੋਧ ਵਿਚ ਹੀ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਸਾਢੇ 11  ਤੋਂ ਲੈ ਕੇ 3 ਵਜੇ ਤੱਕ ਪ੍ਰਿੰਸੀਪਲ ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ  ਵਿਦਿਆਰਥੀ ਅਮਰ ਕੌਰ, ਜੋਤੀ ਸ਼ਰਮਾ, ਰਿਤੂ, ਸੰਦੀਪ ਕੌਰ, ਰਾਂਝਾ ਸਿੰਘ, ਮਨਜਿੰਦਰ ਸਿੰਘ, ਅਨਮੋਲ ਸਿੰਘ, ਗੁਰਪ੍ਰੀਤ ਸਿੰਘ, ਜੋਤੀ ਦੇਵੀ, ਰਮਨਦੀਪ ਕੌਰ ਆਦਿ ਹਾਜ਼ਰ ਸਨ। 


Related News