ਆਰਗੇਨਾਈਜ਼ ਕ੍ਰਾਈਮ ਕੰਟਰੋਲ ਟੀਮ ਵਲੋਂ ਗੌਂਡਰ ਦੇ ਦੋ ਸਾਥੀ ਗ੍ਰਿਫਤਾਰ

Sunday, Jan 28, 2018 - 07:33 PM (IST)

ਆਰਗੇਨਾਈਜ਼ ਕ੍ਰਾਈਮ ਕੰਟਰੋਲ ਟੀਮ ਵਲੋਂ ਗੌਂਡਰ ਦੇ ਦੋ ਸਾਥੀ ਗ੍ਰਿਫਤਾਰ

ਤਰਨਤਾਰਨ (ਰਾਜੂ, ਮਿਲਾਪ) : ਬੀਤੀ ਰਾਤ ਝਬਾਲ ਇਲਾਕੇ ਵਿਚ ਪੰਜਾਬ ਦੀ ਆਰਗੇਨਾਈਜ਼ ਕ੍ਰਾਈਮ ਕੰਟਰੋਲ ਟੀਮ ਨੇ ਕਾਰਵਾਈ ਕਰਦਿਆਂ ਇਲਾਕੇ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਨੌਜਾਵਨਾਂ ਦਾ ਸਬੰਧ ਗੌਂਡਰ ਨਾਲ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਗਏ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਮੀਰਪੁਰ ਅਤੇ ਗੋਪੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਵਿਅਕਤੀ ਗੌਂਡਰ ਦੀ ਮਦਦ ਕਰਦੇ ਸਨ।
ਇਨ੍ਹਾਂ ਫੜੇ ਗਏ ਨੌਜਵਾਨਾਂ ਕੋਲੋਂ ਪੰਜਾਬ ਪੁਲਸ ਅੱਜ ਸਵੇਰ ਤੋਂ ਹੀ ਥਾਣੇ ਝਬਾਲ ਦਾ ਦਰਵਾਜ਼ਾ ਬੰਦ ਕਰਕੇ ਪੁੱਛ-ਗਿੱਛ ਕਰਦੀ ਰਹੀ ਜਦਕਿ ਥਾਣੇ ਦੇ ਅੱਗੇ ਸਾਰਾ ਦਿਨ ਲੋਕਾਂ ਦੀ ਜਮਾਵੜਾ ਲੱਗਾ ਰਿਹਾ ਪਰ ਪੁਲਸ ਨੇ ਕਿਸੇ ਨੂੰ ਵੀ ਥਾਣੇ ਦੇ ਅੰਦਰ ਨਹੀਂ ਜਾਣ ਦਿੱਤਾ। ਇੱਥੋਂ ਤੱਕ ਕਿ ਮੀਡੀਆ ਨੂੰ ਵੀ ਥਾਣੇ ਅੰਦਰ ਜਾਣ ਤੋਂ ਰੋਕੀ ਰੱਖਿਆ। ਜਿਸ ਕਾਰਨ ਬਾਹਰ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ।
ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨਾਂ ਕੋਲੋਂ ਸਪੈਸ਼ਲ ਪੁਲਸ ਦੀਆਂ ਟੀਮਾਂ ਪੁੱਛ ਗਿੱਛ ਕਰ ਰਹੀਆਂ ਹਨ। ਐੱਸ.ਐੱਸ.ਪੀ ਦਰਸ਼ਨ ਸਿੰਘ ਮਾਨ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।


Related News