ਖੇਤੀ ਆਰਡੀਨੈਂਸ ਪੋਸਟਰ ''ਤੇ ਆਪਣੀ ਤਸਵੀਰ ਵੇਖ ਭੜਕਿਆ ਕਿਸਾਨ, ਕਿਹਾ-''ਮੈਂ ਤਾਂ ਇਸਦੇ ਵਿਰੋਧ ''ਚ ਹਾਂ''
Tuesday, Aug 11, 2020 - 06:23 PM (IST)
ਫਰੀਦਕੋਟ (ਜਗਤਾਰ): ਕੇਂਦਰ ਸਰਕਾਰ ਵਲੋਂ ਜਾਰੀ ਆਰਡੀਨੈਂਸ ਦਾ ਪੰਜਾਬ ਦੇ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਇਸ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਸੜਕਾਂ 'ਤੇ ਉਤਰ ਚੁੱਕੀਆਂ ਹਨ, ਉੱਥੇ ਹੀ ਕੇਂਦਰ ਸਰਕਾਰ ਅਨਾਜ ਦੇ ਮੰਡੀਕਰਨ, ਭੰਡਾਰਣ ਤੇ ਐੱਮ.ਐੱਸ.ਪੀ. ਨੂੰ ਲੈ ਕੇ ਖੇਤੀ ਸੋਧ ਬਿੱਲ ਸਬੰਧੀ ਪੋਸਟਰ ਜਾਰੀ ਕੀਤਾ ਗਿਆ, ਜਿਸ 'ਚ ਫਰੀਦਕੋਟ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਤਸਵੀਰ ਲਗਾਈ ਗਈ ਹੈ। ਇਸ ਸਬੰਧੀ ਜਦੋਂ ਗੁਰਪ੍ਰੀਤ ਸਿੰਘ ਨੂੰ ਪਤਾ ਲੱਗਾ ਤਾਂ ਉਸ ਦੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੀ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਜਾਰੀ ਆਰਡੀਨੈਂਸ ਦੇ ਖਿਲਾਫ ਹੈ ਤੇ ਕੇਂਦਰ ਦੇ ਖੇਤੀਬਾੜੀ ਵਿਭਾਗ ਵਲੋਂ, ਬਿਨਾਂ ਉਸ ਨੂੰ ਸੂਚਿਤ ਕੀਤੇ ਪੋਸਟਰ 'ਤੇ ਉਸ ਦੀ ਤਸਵੀਰ ਲਗਾ ਦਿੱਤੀ ਗਈ, ਜਿਸ ਦਾ ਉਹ ਵਿਰੋਧ ਕਰਦਾ ਹੈ ਤੇ ਆਪਣੀ ਫੋਟੋ ਪੋਸਟਰ ਤੋਂ ਹਟਾਏ ਜਾਣ ਦੀ ਅਪੀਲ ਕਰਦਾ ਹੈ।
ਇਹ ਵੀ ਪੜ੍ਹੋ: ਕੈਪਟਨ ਜੀ, ਦਾਅਵਾ 4 ਹਫਤਿਆਂ ਦਾ ਸੀ ਪਰ ਬੀਤ ਗਏ 40 ਹਫਤੇ, ਕਦੋਂ ਹੋਵੇਗਾ ਪੰਜਾਬ ਨਸ਼ਾਮੁਕਤ
ਉਥੇ ਹੀ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕੇਂਦਰ ਸਰਕਾਰ ਵਲੋਂ ਜਾਰੀ ਆਰਡੀਨੈਂਸ ਨੂੰ ਕਿਸਾਨ ਮਾਰੂ ਕਰਾਰ ਦਿੱਤਾ। ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਸਾਨ ਦਾ ਪੱਖ ਪੂਰਿਆ ਤੇ ਕੇਂਦਰ ਨੂੰ ਪੋਸਟਰ ਤੋਂ ਤਸਵੀਰ ਹਟਾਉਣ ਤੇ ਆਰਡੀਨੈਂਸ ਵਾਪਸ ਲੈਣ ਦੀ ਗੱਲ ਆਖੀ।
ਇਹ ਵੀ ਪੜ੍ਹੋ: ਰਿਸ਼ਤੇ ਹੋਏ ਤਾਰ-ਤਾਰ: ਪਤਨੀ ਨੇ ਭਰਾ ਤੇ ਜੀਜੇ ਨਾਲ ਮਿਲ ਪਤੀ ਨੂੰ ਦਿੱਤੀ ਸੀ ਖੌਫਨਾਕ ਮੌਤ, ਇੰਝ ਹੋਇਆ ਖੁਲਾਸਾ