ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਲੋਕਾਂ ਲਈ ਬਣੀ ਸਿਰਦਰਦੀ ਦਾ ਕਾਰਨ
Saturday, Jun 18, 2022 - 03:14 PM (IST)
ਅੰਮ੍ਰਿਤਸਰ (ਜਸ਼ਨ/ਨੀਰਜ) - ਪੰਜਾਬ ਵਾਸੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਐਲਾਨ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਇਹ ਸਹੂਲਤ ਸਥਾਨਕ ਆਰ. ਟੀ. ਏ. ਦਫ਼ਤਰ ਵਿਚ ਆਏ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਗਈ ਹੈ। ਮੁੱਖ ਮੰਤਰੀ ਦੇ ਐਲਾਨ ਨਾਲ ਹੀ ਐੱਨ. ਆਈ. ਸੀ. ਦੀ ਸਾਈਟ ਅਪਡੇਟ ਹੋਣ ਕਾਰਨ ਵਾਰ-ਵਾਰ ਬੰਦ ਹੋਣ ਲੱਗੀ, ਜਿਸ ਕਾਰਨ ਲਰਨਿੰਗ ਲਾਇਸੈਂਸ ਲਈ ਟੈਸਟ ਦੇਣ ਲਈ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿਚ ਲੋਕ ਬਿਨਾਂ ਟੈਸਟ ਕੀਤੇ ਵਾਪਸ ਪਰਤਦੇ ਦੇਖੇ ਗਏ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਅੰਮ੍ਰਿਤਸਰ ਨੇੜਲੇ ਪਿੰਡ ਖਿਆਲਾ, ਚੋਗਾਵਾਂ, ਅਜਨਾਲਾ ਤੋਂ ਇਲਾਵਾ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕ ਸਰਕਾਰਾਂ ਦੇ ਨਾਲ-ਨਾਲ ਆਰ. ਟੀ. ਏ. ਵਿਭਾਗ ਨੂੰ ਕੋਸਦੇ ਦੇਖੇ ਗਏ। ਡਰਾਈਵਿੰਗ ਟੈਸਟ ਦੇਣ ਲਈ ਟਰੈਕ ’ਤੇ ਪੁੱਜੇ ਜਗਮੀਤ ਸਿੰਘ, ਹਰਪ੍ਰੀਤ ਸਿੰਘ, ਪਵਨ ਸਰਮਾ, ਅਦਿੱਤਿਆ ਮਹਿਰਾ, ਜਗਜੀਤ ਕੌਰ, ਸਪਨਾ ਨੇ ਦੱਸਿਆ ਕਿ ਉਹ ਅੱਜ ਇੱਥੇ ਲਰਨਿੰਗ ਲਾਇਸੈਂਸ ਦਾ ਟੈਸਟ ਦੇਣ ਲਈ ਆਏ ਸਨ ਪਰ ਸਾਈਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਆਉਣਾ ਪਿਆ। ਉਹ ਸਵੇਰੇ ਕਰੀਬ 8 ਵਜੇ ਤੋਂ ਕਤਾਰਾਂ ਵਿਚ ਲੱਗੇ ਹੋਏ ਸਨ ਪਰ ਦੁਪਹਿਰ 1 ਵਜੇ ਤੱਕ ਜਦੋਂ ਉਹ ਸਾਈਟ ਬੰਦ ਹੋਣ ਕਾਰਨ ਟੈਸਟ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਬੇਰੰਗ ਵਾਪਸ ਜਾਣਾ ਪਿਆ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਐਲਾਨ ਨਾਲ ਹੁਣ ਲਰਨਿੰਗ ਲਾਇਸੈਂਸ ਲਈ ਮੈਨੂਅਲ ਟੈਸਟ ਨੂੰ ਖ਼ਤਮ ਕਰ ਦਿੱਤਾ ਗਿਆ। ਇਸ ਨਾਲ ਅਪਾਇੰਟਮੈਂਟ ਲੈਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਰ. ਟੀ. ਏ. ਦਫ਼ਤਰ ਵਿਚ ਟੈਸਟ ਦੇਣ ਆਏ ਕੁਝ ਪਿੰਡ ਵਾਸੀਆਂ ਅਤੇ ਘੱਟ ਪੜ੍ਹੇ-ਲਿਖੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਲੈਪਟਾਪ, ਮੋਬਾਇਲ ਜਾਂ ਟੈਬ ’ਤੇ ਆਪਣੇ ਤੌਰ ’ਤੇ ਟੈਸਟ ਕਿਵੇਂ ਦੇਣਾ ਹੈ। ਅਜਿਹੇ ਵਿਚ ਸਰਕਾਰ ਨੂੰ ਆਨਲਾਈਨ ਦੇ ਨਾਲ-ਨਾਲ ਮੈਨੂਅਲ ਟੈਸਟ ਦੀ ਸਹੂਲਤ ਬਰਕਰਾਰ ਰੱਖਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ
ਕੀ ਕਹਿਣਾ ਹੈ ਅਧਿਕਾਰੀਆਂ ਅਤੇ ਕਰਮਚਾਰੀਆ ਦਾ :
ਆਰ. ਟੀ. ਏ. ਦਫ਼ਤਰ ਟੈਸਟ ਲੈ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਹਿਣਾ ਕਿ ਭਾਵੇਂ ਸਰਕਾਰ ਵਲੋਂ ਆਨਲਾਈਨ ਲਾਇਸੈਂਸ ਦੀ ਸਹੂਲਤ ਦੇ ਕੇ ਲੋਕਾਂ ਦਾ ਸਮਾ ਬਚਾਇਆ ਜਾ ਰਿਹਾ ਹੈ। ਜੋ ਲੋਕ ਅੱਜ ਪੱਕੇ ਲਾਇਸੈਂਸ ਲਈ ਡਰਾਈਵਿੰਗ ਟੈਸਟ ਦੇਣ ਲਈ ਦੂਰ-ਦੁਰਾਂਡੇ ਤੋਂ ਇੱਥੇ ਪੁੱਜੇ ਹਨ। ਹੁਣ ਉਨ੍ਹਾਂ ਨੂੰ ਇਕ ਮਹੀਨੇ ਬਾਅਦ ਫਿਰ ਤੋਂ ਅਪਾਇੰਟਮੈਂਟ ਮਿਲੇਗੀ, ਅਜਿਹੇ ਵਿਚ ਕਈਆਂ ਨੂੰ ਤਾਂ ਵਿਦੇਸ਼ ਜਾਣਾ ਹੈ, ਕਿਸੇ ਨੂੰ ਸਰਕਾਰੀ ਨੌਕਰੀ ਲਈ ਜਾਂ ਫਿਰ ਕਿਤੇ ਬਾਹਰ ਜਾਣ ਲਈ ਡਰਾਈਵਿੰਗ ਲਾਇਸੈਸ ਦੀ ਜ਼ਰੂਰਤ ਹੁੰਦੀ ਹੈ। ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਸਾਈਟ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਇਕ-ਦੋ ਦਿਨਾਂ ਬਾਅਦ ਮੁੜ ਅਪਾਇੰਟਮੈਂਟ ਦੀ ਸਹੂਲਤ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ