ਪੰਜਾਬ 'ਚ ਅਸਲਾ ਦਾ ਲਾਇਸੈਂਸ ਅਪਲਾਈ ਕਰਨ ਵਾਲਿਆਂ ਨੂੰ ਲੈ ਕੇ ਵੱਡਾ ਖ਼ੁਲਾਸਾ
Saturday, Nov 08, 2025 - 03:44 PM (IST)
ਲੁਧਿਆਣਾ (ਤਰੁਣ) : ਮਹਾਨਗਰ ’ਚ ਅਸਲੇ ਦੇ ਚਾਹਵਾਨ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਸਲਾ ਰੱਖਣ ਦੇ ਸ਼ੌਕੀਨ ਜਾਅਲੀ ਡੋਪ ਟੈਸਟ ਰਿਪੋਰਟ ਸਬਮਿਟ ਕਰਕੇ ਕਿਸੇ ਦੀ ਵੀ ਜਾਨ ਜ਼ੋਖਿਮ ਵਿਚ ਪਾ ਸਕਦੇ ਹਨ ਪਰ ਪੁਲਸ ਕਮਿਸ਼ਨਰੇਟ ਸਿਸਟਮ ਇਸ ਪਾਸੇ ਪੂਰੀ ਜਾਗਰੂਕਤਾ ਨਾਲ ਕੰਮ ਕਰ ਰਿਹਾ ਹੈ। ਮਹੀਨੇ ਵਿਚ ਔਸਤਨ 10-12 ਕੇਸ ਜਾਅਲੀ ਡੋਪ ਟੈਸਟ ਰਿਪੋਰਟ ਸਬਮਿਟ ਕਰਵਾਉਣ ਦੇ ਦੋਸ਼ ਵਿਚ ਪੁਲਸ ਕੇਸ ਦਰਜ ਕਰ ਰਹੀ ਹੈ। ਇਸੇ ਕੜੀ ਤਹਿਤ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਪ੍ਰਿੰਸ ਸਿੰਘ ਅਤੇ ਹਰਪਿੰਦਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਅਤੇ ਹਰਪਿੰਦਰ ਵਲੋਂ ਅਸਲੇ ਦਾ ਲਾਇਸੈਂਸ ਲੈਣ ਲਈ ਅਪਲਾਈ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਚੋਟੀ ਦੇ ਕਬੱਡੀ ਖਿਡਾਰੀ ਦੀ ਮੌਤ, ਰੇਡ ਪਾਉਣ ਤੋਂ ਬਾਅਦ ਵਾਪਰਿਆ ਭਾਣਾ
ਅਸਲੇ ਦਾ ਲਾਇਸੈਂਸ ਪਾਉਣ ਲਈ ਬਿਨੈਕਾਰ ਦੀ ਮਾਨਸਿਕ ਅਤੇ ਸਰੀਰਕ ਫਿਟਨੈੱਸ ਦੀ ਜਾਂਚ ਲਈ ਟੈਸਟ ਕਰਵਾਇਆ ਜਾਂਦਾ ਹੈ, ਜਿਸ ਦੇ ਤਹਿਤ ਡੋਪ ਟੈਸਟ ਆਉਂਦਾ ਹੈ, ਜੋ ਕਿ ਇਹ ਯਕੀਨੀ ਬਣਾਉਂਦਾ ਹੈ ਕਿ ਅਸਲੇ ਦੀ ਅਰਜ਼ੀ ਦੇਣ ਵਾਲਾ ਵਿਅਕਤੀ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ ਪਰ ਪੁਲਸ ਕਮਿਸ਼ਨਰ ਆਫਿਸ ਤੋਂ ਵੈਰੀਫਿਕੇਸ਼ਨ ਕਰਵਾਉਣ ’ਤੇ ਪਤਾ ਲੱਗਾ ਕਿ ਮੁਲਜ਼ਮਾਂ ਨੇ ਜਾਅਲੀ ਡੋਪ ਟੈਸਟ ਰਿਪੋਰਟ ਸਬਮਿਟ ਕਰਵਾਈ ਹੈ, ਜਿਸ ਤੋਂ ਬਾਅਦ ਕਮਿਸ਼ਨਰ ਦੇ ਹੁਕਮ ’ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੁਝ ਮਹੀਨੇ ਪਹਿਲਾਂ ਵਿਆਹੇ ਮੁੰਡੇ ਨਾਲ ਵਾਪਰ ਗਿਆ ਭਾਣਾ, ਸਾਰਾ ਘਰ ਹੋ ਗਿਆ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
