ਆਈਲੈਟਸ ਸੈਂਟਰ ਦਾ ਲਾਇਸੈਂਸ ਰੱਦ
Wednesday, Nov 19, 2025 - 04:11 PM (IST)
ਬਠਿੰਡਾ (ਵਰਮਾ) : ਜ਼ਿਲ੍ਹਾ ਮੈਜਿਸਟ੍ਰੇਟ ਰਾਜੇਸ਼ ਧੀਮਾਨ ਨੇ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 6 (1) (e) ਤਹਿਤ ਐਮ/ਐਸ ਐਜੂਕੇਅਰ ਓਵਰਸੀਜ਼, ਅਜੀਤ ਰੋਡ ਗਲੀ ਨੰਬਰ-5 ਕਾਰਨਰ, ਪਹਿਲੀ ਮੰਜ਼ਿਲ, ਬਠਿੰਡਾ ਦਾ ਆਈਲੈਟਸ ਸੈਂਟਰ ਲਾਇਸੈਂਸ ਰੱਦ ਕੀਤਾ ਗਿਆ। ਜਾਰੀ ਹੁਕਮ ਅਨੁਸਾਰ ਰਣਵੀਰ ਕੈਂਥ ਪੁੱਤਰ ਪਵਨ ਕੁਮਾਰ ਕੈਂਥ ਵਾਸੀ ਸਰਾਭਾ ਨਗਰ ਬਠਿੰਡਾ ਨੂੰ ਐਜੂਕੇਅਰ ਓਵਰਸੀਜ਼ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 03-07-2025 ਤੱਕ ਸੀ। ਪੰਜਾਬ ਟਰੈਵਲ ਪ੍ਰਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5 ਦੇ ਨਿਯਮ 4(4) ਅਨੁਸਾਰ ਲਾਇਸੈਂਸ ਨੂੰ ਰੀਨਿਊ ਕਰਵਾਉਣ ਲਈ ਬਿਨੈ ਪੱਤਰ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਫਾਰਮ-3 ਸਮੇਤ ਸਬੰਧਿਤ ਦਸਤਾਵੇਜ਼ ਪੇਸ਼ ਕੀਤੇ ਜਾਣੇ ਹੁੰਦੇ ਹਨ ਪਰ ਐਕਟ/ਰੂਲਜ਼ ਅਨੁਸਾਰ ਨਿਰਧਾਰਿਤ ਸਮਾਂ ਖਤਮ ਹੋਣ ਦੇ ਬਾਵਜੂਦ ਲਾਇਸੈਂਸੀ ਵੱਲੋਂ ਲਾਇਸੈਂਸ ਰੀਨਿਊ ਕਰਵਾਉਣ ਲਈ ਦਰਖ਼ਾਸਤ ਪੇਸ਼ ਨਹੀਂ ਕੀਤੀ ਗਈ।
ਇਸ ਲਈ ਉਕਤ ਦਾ ਲਾਇਸੈਂਸ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੈਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 6 (1) (e) ਦੇ ਤਹਿਤ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਹੁਕਮ ਅਨੁਸਾਰ ਫਰਮ ਜਾਂ ਸਬੰਧਿਤ ਖ਼ਿਲਾਫ਼ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖ਼ੁਦ ਇਸ ਦਾ ਜ਼ਿੰਮੇਵਾਰ ਹੋਵੇਗਾ।
