72 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਗ੍ਰਿਫਤਾਰ

Thursday, Dec 07, 2017 - 05:17 PM (IST)

ਗੜ੍ਹਸ਼ੰਕਰ (ਬੈਜ ਨਾਥ)— ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਵਾਈ 'ਚ ਥਾਣਾ ਗੜ੍ਹਸ਼ੰਕਰ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਨਹਿਰ ਦੇ ਪੁੱਲ ਤੋਂ ਇਕ ਔਰਤ ਨੂੰ 72 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਔਰਤ ਦੀ ਪਛਾਣ ਪਰਮਜੀਤ ਕੌਰ ਉਰਫ ਮਾਟੋ ਪਤਨੀ ਤਿਲਕ ਰਾਜ ਵਾਸੀ ਦੇਨੋਵਾਲ ਖੁਰਦ ਵਜੋਂ ਹੋਈ ਹੈ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ।


Related News