ਦੋ ਮਹੀਨੇ ਪਹਿਲਾਂ ਹੀ ਜੇਲ ਤੋਂ ਜ਼ਮਾਨਤ ''ਤੇ ਆਇਆ ਸੀ ਦੋਸ਼ੀ, ਫਿਰ ਅਜਿਹੀ ਕਰਤੂਤ ਕਰਕੇ ਪੁੱਜਾ ਥਾਣੇ
Saturday, Aug 12, 2017 - 07:07 PM (IST)
ਨਵਾਂਸ਼ਹਿਰ(ਮਨੋਰੰਜਨ)— ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੇ ਇਕ ਦੋਪਹੀਆ ਵਾਹਨ ਚੋਰ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦੇ 9 ਮੋਟਰਸਾਈਕਲ ਅਤੇ ਸਕੂਟਰੀ ਬਰਾਮਦ ਕੀਤੀ ਹੈ। ਦੋਸ਼ੀ ਦੋ ਮਹੀਨੇ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਆਇਆ ਸੀ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ. ਐੱਚ. ਓ. ਸਿਟੀ ਰਾਜਕੁਮਾਰ ਨੇ ਦੱਸਿਆ ਕਿ ਕੁਲਾਮ ਰੋਡ ਨਿਵਾਸੀ ਅਜੇ ਕੁਮਾਰ ਦੀ ਟੀ. ਵੀ. ਐੱਸ ਸਕੂਟਰੀ ਕੁਮਾਰ ਬੇਕਰੀ ਚੰਡੀਗੜ ਚੌਕ ਨਵਾਸ਼ਹਿਰ ਤੋਂ ਚੋਰੀ ਹੋ ਗਈ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਗੁਰਜੀਤ ਪਾਲ ਜ਼ਿਲਾ ਲੁਧਿਆਣਾ ਦੇ ਰੂਪ ਵਿਚ ਕੀਤੀ। ਦੋਸ਼ੀ ਤੋਂ ਪੁੱਛਗਿੱਛ ਦੌਰਾਨ ਉਸ ਵੱਲੋਂ ਕੀਤੇ ਗਏ ਇਕਸਾਫ ਤੋਂ ਚੋਰੀ ਦੇ 6 ਸਪਲੇਡਰ ਮੋਟਰਸਾਈਕਲ, ਇਕ ਪਾਲਟੀਨਾ ਮੋਟਰਸਾਈਕਲ, ਇਕ ਬਜਾਜ 100 ਸੀਟੀ ਮੋਟਰਸਾਈਕਲ, ਇਕ ਯੂਪੀਟਰ ਸਕੂਟਰੀ ਬਰਾਮਦ ਕੀਤੀ ਗਈ। ਜਿਸ ਨੂੰ ਉਸ ਨੇ ਨਵਾਂਸ਼ਹਿਰ ਅਤੇ ਲੁਧਿਆਣਾ ਇਲਾਕੇ ਤੋਂ ਚੋਰੀ ਕੀਤਾ ਸੀ। ਐੱਸ. ਐੱਚ. ਓ. ਰਾਜ ਕੁਮਾਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਪਹਿਲਾ ਲੁਧਿਆਣਾ ਵਿਚ ਇਕ ਮੋਟਰਸਾਈਕਲ ਚੋਰੀ ਦਾ ਮਾਮਲਾ ਦਰਜ ਹੈ। ਇਸ ਮਾਮਲੇ ਵਿਚ ਉਹ ਦੋ ਮਹੀਨੇ ਪਹਿਲਾ ਹੀ ਜੇਲ ਤੋਂ ਜ਼ਮਾਨਤ 'ਤੇ ਆਇਆ ਸੀ। ਐੱਸ. ਐੱਚ. ਓ ਸਿਟੀ ਰਾਜਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੇ ਜੁਲਾਈ ਤੋਂ ਅਗਸਤ ਤੱਕ 23 ਚੋਰੀ ਹੋਏ ਮੋਟਰਸਾਈਕਲ ਅਤੇ ਸਕੂਟਰੀ ਨੂੰ ਬਰਾਮਦ ਕੀਤਾ ਜਾ ਚੁੱਕਾ ਹੈ।
