ਪੰਜਾਬ: ਖ਼ਤਰੇ 'ਚ ਤਿੰਨ ਦਰਜਨ ਤੋਂ ਵੱਧ ਪਿੰਡ, 10 ਮਹੀਨੇ ਪਹਿਲਾਂ ਬਣਿਆ ਕਰੋੜਾਂ ਦਾ ਪੁਲ ਹੁਣ...

Monday, Mar 23, 2026 - 12:22 PM (IST)

ਪੰਜਾਬ: ਖ਼ਤਰੇ 'ਚ ਤਿੰਨ ਦਰਜਨ ਤੋਂ ਵੱਧ ਪਿੰਡ, 10 ਮਹੀਨੇ ਪਹਿਲਾਂ ਬਣਿਆ ਕਰੋੜਾਂ ਦਾ ਪੁਲ ਹੁਣ...

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ-ਸ਼੍ਰੀ ਪਿੰਡੋਰੀ ਧਾਮ ਸੜਕ ’ਤੇ ਅਪਰਬਾਰੀ ਦੋਆਬ ਨਹਿਰ ’ਤੇ ਗਾਜ਼ੀਕੋਟ ਪਿੰਡ ਨੇੜੇ ਬਣਿਆ ਲੋਹੇ ਦਾ ਪੁਲ ਵਿਚ ਸਿਰਫ਼ 10 ਮਹੀਨੇ ਬਾਅਦ ਹੀ ਤਰੇੜ ਪੈ ਗਈ ਹੈ, ਜਿਸ ਕਾਰਨ ਇਲਾਕੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਕੇ ’ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਲੋਹੇ ਦੇ ਪੁਲ ਦਾ ਉਦਘਾਟਨ ਲਗਭਗ 10 ਮਹੀਨੇ ਪਹਿਲਾਂ ਬਿਨਾਂ ਕਿਸੇ ਉਦਘਾਟਨੀ ਸਮਾਗਮ ਦੇ ਸ਼ੁਰੂ ਕੀਤਾ ਗਿਆ ਸੀ। ਇਸ ਪੁਲ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਵਸਨੀਕਾਂ ਅਤੇ ਸ਼੍ਰੀ ਪਿੰਡੋਰੀ ਧਾਮ ਜਾਣ ਵਾਲਿਆਂ ਨੂੰ ਵੀ ਵੱਡੀ ਰਾਹਤ ਮਿਲੀ ਪਰ ਹੁਣ ਸਿਰਫ਼ 10 ਮਹੀਨਿਆਂ ਬਾਅਦ ਲਗਭਗ 6 ਕਰੋੜ ਦੀ ਲਾਗਤ ਨਾਲ ਬਣਿਆ ਇਹ ਪੁਲ ਇਕ ਪਾਸੇ ਤੋਂ ਨੁਕਸਾਨਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨ ਲਈ ਮੌਸਮ ਨੂੰ ਲੈ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ

ਨਿਵਾਸੀਆਂ ਨੇ ਦੱਸਿਆ ਕਿ ਹੌਲੀ-ਹੌਲੀ ਪੁਲ ਅਤੇ ਸੜਕ ਨੂੰ ਜਿਸ ਸਥਾਨ ਤੋਂ ਜੋੜਿਆ ਗਿਆ ਹੈ, ਉਸ ਵਿਚ ਤਰੇੜ ਪੈਦਾ ਹੋ ਗਈ ਹੈ ਅਤੇ ਇਹ ਤਰੇੜ ਵੱਧਦੀ ਜਾ ਰਹੀ ਹੈ। ਜੇਕਰ ਇਸ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਪੁਲ ਦੁਬਾਰਾ ਬੰਦ ਹੋ ਜਾਵੇਗਾ। ਧਮਰਾਈ ਨੇੜੇ ਇਕ ਅਜਿਹਾ ਹੀ ਪੁਲ ਪਹਿਲਾਂ ਹੀ ਨੁਕਸਾਨ ਕਾਰਨ ਲਗਭਗ 10 ਮਹੀਨਿਆਂ ਲਈ ਸਥਾਈ ਤੌਰ ’ਤੇ ਬੰਦ ਹੈ।

ਇਹ ਵੀ ਪੜ੍ਹੋ- DM ਗਗਨ ਰੰਧਾਵਾ ਦੇ ਖੁਦਕੁਸ਼ੀ ਮਾਮਲੇ 'ਚ ਇਕ ਹੋਰ ਵੀਡੀਓ ਆਈ ਸਾਹਮਣੇ, ਘਰ ਦੇ ਵਿਹੜੇ 'ਚ...

ਪੁਲ ਠੇਕੇਦਾਰ ਦਾ ਕੀ ਕਹਿਣਾ ਹੈ

ਸੰਪਰਕ ਕਰਨ ’ਤੇ ਇਸ ਪੁਲ ਨੂੰ ਬਣਾਉਣ ਵਾਲੇ ਠੇਕੇਦਾਰ ਪਾਰਸ ਵਡੈਹਰਾ ਨੇ ਕਿਹਾ ਕਿ ਉਹ ਮੌਕੇ ’ਤੇ ਪਹੁੰਚ ਗਏ ਹਨ ਅਤੇ ਮਾਹਿਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਕ ਜਾਂ ਦੋ ਦਿਨਾਂ ਦੇ ਅੰਦਰ ਤਰੇੜ ਦੀ ਮੁਰੰਮਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਤਰੇੜ ਪਈ ਹੈ, ਉਹ ਲੋਹੇ ਦੇ ਪੁਲ ਅਤੇ ਸੜਕ ਨੂੰ ਜੋੜਨ ਵਾਲਾ ਸਥਾਨ ਹੈ ਅਤੇ ਤਿੱਖਾ ਮੋੜ ਹੈ, ਜਿਸ ਕਾਰਨ ਇਹ ਸਮੱਸਿਆ ਬਣੀ ਹੈ।

ਇਹ ਵੀ ਪੜ੍ਹੋ- 'MLA ਭੁੱਲਰ ਨੂੰ ਗ੍ਰਿਫ਼ਤਾਰ ਨਾ ਕੀਤਾ, ਤਾਂ ਬੱਚਿਆ ਸਮੇਤ...', DM ਰੰਧਾਵਾ ਦੇ ਪਰਿਵਾਰ ਵੱਲੋਂ 24 ਘੰਟੇ ਦਾ ਅਲਟੀਮੇਟਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News