ਸਿਵਲ ਹਸਪਤਾਲ ਦੇ ਬਾਹਰੋਂ ਹੱਥਕੜੀ ਸਮੇਤ ਫਰਾਰ ਹੋਇਆ ਹਵਾਲਾਤੀ ਗ੍ਰਿਫਤਾਰ

Wednesday, Jun 10, 2020 - 08:44 PM (IST)

ਸਿਵਲ ਹਸਪਤਾਲ ਦੇ ਬਾਹਰੋਂ ਹੱਥਕੜੀ ਸਮੇਤ ਫਰਾਰ ਹੋਇਆ ਹਵਾਲਾਤੀ ਗ੍ਰਿਫਤਾਰ

ਗੁਰਦਾਸਪੁਰ, (ਵਿਨੋਦ)- ਅੱਜ ਸਵੇਰੇ ਸਿਵਲ ਹਸਪਤਾਲ ਦੇ ਬਾਹਰੋਂ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋਏ ਹਵਾਲਾਤੀ ਨੂੰ ਦੇਰ ਸ਼ਾਮ ਥਾਣਾ ਸਦਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਧਾਰਾ-376 ਅਧੀਨ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਸਰਾਵਾ ਨੂੰ ਲਗਭਗ 3 ਮਹੀਨੇ ਪਹਿਲਾ ਗੁਰਦਾਸਪੁਰ ਜੇਲ ’ਚ ਲਿਆਂਦਾ ਸੀ। ਉਸ ਦੀ ਤਬੀਅਤ ਖਰਾਬ ਹੋਣ ਕਾਰਣ ਉਸ ਨੂੰ ਹਸਪਤਾਲ ਲਿਜਾਣ ਲਈ ਜ਼ਿਲਾ ਪੁਲਸ ਗੁਰਦਾਸਪੁਰ ਨੂੰ ਲਿਖਿਆ ਗਿਆ ਸੀ। ਅੱਜ ਜਦ ਇਕ ਪੁਲਸ ਸਟੇਸ਼ਨ ਦੀ ਪੁਲਸ ਪਾਰਟੀ ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਲੈ ਕੇ ਜਾ ਰਹੀ ਸੀ ਤਾਂ ਉਹ ਸਿਵਲ ਹਸਪਤਾਲ ਦੇ ਬਾਹਰੋਂ ਹੱਥਕੜੀ ਸਮੇਤ ਫਰਾਰ ਹੋ ਗਿਆ। ਇਸ ਸੰਬੰਧੀ ਸਾਰੇ ਪੁਲਸ ਸਟੇਸ਼ਨਾਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਦੇਰ ਸ਼ਾਮ ਉਕਤ ਹਵਾਲਾਤੀ ਕੈਦੀ ਨੂੰ ਥਾਣਾ ਸਦਰ ਪੁਲਸ ਨੇ ਪਿੰਡ ਹਯਾਤਨਗਰ ਦੇ ਨੇੜੇ ਲਾਏ ਨਾਕੇ ਦੌਰਾਨ ਕਾਬੂ ਕੀਤਾ ਹੈ।


author

Bharat Thapa

Content Editor

Related News