ਸੜਕ ’ਤੇ ਯਮਦੂਤ ਬਣ ਕੇ ਘੁੰਮ ਰਹੇ ਬੇਸਹਾਰਾ ਪਸ਼ੂ ਨੇ ਲਈ ਬਜ਼ੁਰਗ ਦੀ ਜਾਨ, ਸੀ. ਸੀ. ਟੀ. ਵੀ. 'ਚ ਦੇਖੋ ਪੂਰੀ ਘਟਨਾ
Monday, Jul 11, 2022 - 04:40 PM (IST)
ਸ੍ਰੀ ਮੁਕਤਸਰ ਸਾਹਿਬ : ਪੰਜਾਬ 'ਚ ਹਰ ਗਲੀ ਜਾ ਫਿਰ ਸੜਕਾਂ 'ਤੇ ਬੇਸਹਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਹੀ ਰਹਿੰਦੇ ਹਨ, ਜਿਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹੀ ਹੀ ਇਕ ਘਟਨਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਹਮਣੇ ਆਈ ਹੈ, ਜਿਸ ਵਿਚ ਗਲੀ ’ਚ ਜਾ ਰਹੇ ਇਕ ਸਾਬਕਾ ਫੌਜੀ ’ਤੇ ਬੇਸਹਾਰਾ ਪਸ਼ੂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਜਥੇਦਾਰ ਨਾਲ ਕੀਤੀ ਮੁਲਾਕਾਤ
ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਕੈਮਰੇ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਬੇਸਹਾਰਾ ਪਸ਼ੂ ਬਜ਼ੁਰਗ ਨੂੰ ਸਿੰਙ ਮਾਰ ਕੇ ਜ਼ਖਮੀ ਕਰ ਦਿੰਦਾ ਹੈ, ਜਿਸ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ।ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਦਾ ਨਾਮ ਬਹਾਦਰ ਰਾਮ ਸੀ ਅਤੇ ਉਹ ਫੌਜੀ ’ਚੋਂ ਰਿਟਾਇਰ ਹੋਇਆ ਸੀ। ਸੇਵਾ ਮੁਕਤ ਹੋਣ ਤੋਂ ਬਾਅਦ ਉਹ ਕਰਿਆਣੇ ਦੀ ਦੁਕਾਨ ਕਰਦੇ ਸਨ। ਜਾਣਕਾਰੀ ਮੁਤਾਬਕ ਬਹਾਦਰ ਰਾਮ ਸ਼ਨੀਵਾਰ ਸਵੇਰੇ 6 ਵਜੇ ਆਪਣੀ ਦੁਕਾਨ 'ਤੇ ਆਏ। ਉਸ ਸਮੇਂ 2 ਬੇਸਹਾਰਾ ਪਸ਼ੂ ਆਪਸ ਵਿਚ ਲੜ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਬਹਾਦਰ ਰਾਮ ਨੇ ਉਨ੍ਹਾਂ ਦੋਵਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤਾ ਤਾਂ ਇਸ ਦੌਰਾਨ ਇਕ ਪਸ਼ੂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਾਤ ਵਿਚ ਉਨ੍ਹਾਂ ਨੂੰ ਗੰਗਾ ਨਗਰ ਦੇ ਇਕ ਹਸਪਤਾਲ ’ਚ ਲਜਾਇਆ ਗਿਆ। ਜਿੱਥੇ ਬਾਅਦ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।