ਘਰਵਾਲੀ 'ਤੇ ਸ਼ੱਕ ਕਰਨ ਵਾਲੇ ਨੇ ਫਿਰ ਖੂਨ ਨਾਲ ਰੰਗੇ ਹੱਥ, ਜਵਾਨ ਪੁੱਤ ਦਾ ਵੀ ਕੀਤਾ ਸੀ ਕਤਲ

10/19/2023 11:39:22 AM

ਸਾਦਿਕ (ਪਰਮਜੀਤ) : ਸਾਦਿਕ ਵਿਖੇ ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਵਾਲੀ ਸੜਕ 'ਤੇ ਇੱਕ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਆਪਣੇ ਹੀ 80 ਸਾਲਾ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਗਿਆ। ਉਕਤ ਵਿਅਕਤੀ ਨੇ ਆਪਣੀ ਪਤਨੀ ਨਾਲ ਮਾੜੇ ਸਬੰਧਾਂ ਦੇ ਸ਼ੱਕ 'ਚ ਇਹ ਕਤਲ ਕੀਤਾ। ਬਿਰਧ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਕਥਿਤ ਕਾਤਲ ਮੌਕੇ 'ਤੇ ਫ਼ਰਾਰ ਹੋ ਗਿਆ। ਸਾਦਿਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਬਸੰਤ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਪਿੰਡ ਮਾਨ ਸਿੰਘ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮੇਰੇ ਪਿਤਾ ਬਹਾਲ ਸਿੰਘ (80) ਦਾ ਕਤਲ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਮੇਰੇ ਤਾਏ ਦੀ ਪੋਤਰੀ ਰਜਵੰਤ ਕੌਰ ਕਰੀਬ 20 ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਮੁਕਤਸਰ ਰੋਡ ਸਾਦਿਕ ਨਾਲ ਵਿਆਹੀ ਸੀ। ਹਰਪ੍ਰੀਤ ਸਿੰਘ ਦਾ ਉਸ ਦੇ ਪਿਤਾ ਅਮੀਰ ਸਿੰਘ ਨੇ ਹੀ ਕਰੀਬ 10 ਸਾਲ ਪਹਿਲਾਂ ਕਤਲ ਕਰ ਦਿੱਤਾ ਸੀ। ਉਪਰੰਤ ਰਜਵੰਤ ਆਪਣੇ ਪੇਕੇ ਪਿੰਡ ਚਲੀ ਗਈ ਅਤੇ ਅਮੀਰ ਸਿੰਘ ਦੀ ਪਤਨੀ ਸਰਬਜੀਤ ਕੌਰ ਵੀ ਪੇਕੇ ਪਿੰਡ ਹਲੀਮ ਵਾਲਾ ਚਲੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨਹੀਂ ਚੁੱਕ ਸਕੇ ਇਹ ਵੱਡਾ ਫ਼ਾਇਦਾ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਅਮੀਰ ਸਿੰਘ ਬਹਾਲ ਸਿੰਘ ਕੋਲ ਅਕਸਰ ਆਪਣੀ ਪਤਨੀ ਨਾਲ ਰਾਜ਼ੀਨਾਮਾ ਕਰਾਉਣ ਲਈ ਆਉਂਦਾ-ਜਾਂਦਾ ਰਹਿੰਦਾ ਸੀ। ਬਹਾਲ ਸਿੰਘ ਵੀ ਉਸ ਕੋਲ ਸਾਦਿਕ ਆ ਜਾਂਦਾ ਸੀ। ਬੁੱਧਵਾਰ ਨੂੰ ਅਮੀਰ ਸਿੰਘ ਨੇ ਬਹਾਲ ਸਿੰਘ ਨੂੰ ਫੋਨ ਕਰਕੇ ਆਪਣੇ ਕੋਲ ਸਾਦਿਕ ਬੁਲਾਇਆ ਸੀ। ਜਦੋਂ ਉਹ ਸ਼ਾਮ ਤੱਕ ਘਰ ਨਾ ਆਇਆ ਤਾਂ ਪੁੱਤਰ ਬਸੰਤ ਸਿੰਘ ਆਪਣੇ ਛੋਟੇ ਭਰਾ ਸੁਰਜੀਤ ਸਿੰਘ ਨੂੰ ਨਾਲ ਲੈ ਕੇ ਅਮੀਰ ਸਿੰਘ ਦੇ ਘਰ ਰਾਤ ਸਾਢੇ 8 ਵਜੇ ਸਾਦਿਕ ਆਇਆ। ਉਨ੍ਹਾਂ ਨੇ ਦੇਖਿਆ ਕਿ ਅਮੀਰ ਸਿੰਘ ਬੇਰਹਿਮੀ ਨਾਲ ਬਹਾਲ ਸਿੰਘ ਦੇ ਮੂੰਹ ਅਤੇ ਸਿਰ ਤੇ ਦਸਤੀ ਡਾਂਗ ਮਾਰ ਰਿਹਾ ਸੀ। ਬਸੰਤ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਜ਼ਮੀਨ ਪਰ ਡਿੱਗ ਪਿਆ ਅਤੇ ਅਸੀਂ ਨਾ ਮਾਰ ਨਾ ਮਾਰ ਦਾ ਰੌਲਾ ਪਾਇਆ ਤਾਂ ਅਮੀਰ ਸਿੰਘ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਦਸਤੀ ਡਾਂਗ ਸਮੇਤ ਫ਼ਰਾਰ ਹੋ ਗਿਆ। ਸਾਡੇ ਦੇਖਦੇ-ਦੇਖਦੇ ਪਿਤਾ ਬਹਾਲ ਸਿੰਘ ਨੇ ਮੌਕੇ 'ਤੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਤੜਕੇ ਸਵੇਰੇ ਸੈਰ ਕਰਨ ਆਏ Retired ਬੈਂਕ ਮੁਲਾਜ਼ਮ ਦਾ ਕਤਲ, ਪੂਰੇ ਇਲਾਕੇ 'ਚ ਫੈਲੀ ਦਹਿਸ਼ਤ

ਉਸ ਨੇ ਦੱਸਿਆ ਕਿ ਰੰਜਿਸ਼ ਇਹ ਅਮੀਰ ਸਿੰਘ ਆਪਣੀ ਪਤਨੀ ਨਾਲ ਬਹਾਲ ਸਿੰਘ ਦੇ ਮਾੜੇ ਸਬੰਧਾਂ ਦਾ ਸ਼ੱਕ ਕਰਦਾ ਸੀ ਬਹਾਲ ਸਿੰਘ ਨਾਲ ਪੈਸਿਆਂ ਦਾ ਵੀ ਲੈਣ-ਦੇਣ ਸੀ। ਜ਼ਿਕਰਯੋਗ ਹੈ ਕਿ ਕਥਿਤ ਕਾਤਲ ਨੇ ਪਹਿਲਾਂ ਵੀ ਆਪਣੇ ਪੁੱਤਰ ਦਾ ਕਤਲ ਕੀਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੁਖਤਿਆਰ ਸਿੰਘ ਮੁੱਖ ਅਫ਼ਸਰ ਥਾਣਾ ਸਾਦਿਕ, ਏ. ਐੱਸ. ਆਈ. ਬੂਟਾ ਸਿੰਘ, ਹੌਲਦਾਰ ਜਸਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕੇਸ ਦੀ ਤਫਤੀਸ਼ ਕਰ ਰਹੇ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ। ਮ੍ਰਿਤਕ ਦੇ ਪੁੱਤਰ ਦੇ ਬਿਆਨਾਂ 'ਤੇ ਅਮੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News