40 ਸਾਲ ਪਹਿਲਾਂ ਦਿੱਤੇ ਸੀ ਘੱਟ ਨੰਬਰ, ਕੈਨੇਡਾ ਤੋਂ ਪਰਤੇ ਐੱਨ. ਆਰ. ਆਈ. ਨੇ ਚਾੜ੍ਹ ਦਿੱਤਾ ਚੰਨ
Sunday, Jan 28, 2024 - 06:30 PM (IST)
ਲੁਧਿਆਣਾ : ਮਾਡਲ ਟਾਊਨ ਵਿਚ 86 ਸਾਲਾ ਬਜ਼ੁਰਗ ਦੀ ਐੱਨ. ਆਰ. ਆਈ. ਗੁਆਂਢੀ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਕੁੱਟਮਾਰ ਵਿਚ ਉਸ ਦੀ ਪੱਗੜੀ ਵੀ ਉੱਤਰ ਗਈ। ਪੀੜਤ ਮੁਤਾਬਕ ਕੈਨੇਡਾ ਤੋਂ ਪਰਤਣ ਤੋਂ ਬਾਅਦ ਉਹ ਉਨ੍ਹਾਂ ਨਾਲ ਅਕਸਰ ਸਿਰਫ ਇਸ ਲਈ ਝਗੜਦਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਪੜ੍ਹਾਇਆ ਹੈ ਅਤੇ 40 ਸਾਲ ਪਹਿਲਾਂ ਘੱਟ ਨੰਬਰ ਦਿੱਤੇ ਸਨ। ਘਟਨਾ ਬਾਰੇ ਜਦੋਂ ਬਜ਼ੁਰਗ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮਾਮਲੇ ਵਿਚ ਸੀ. ਸੀ. ਟੀ. ਵੀ. ਫੂਟੇਜ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਪੀੜਤ ਜੋਗਿੰਦਰ ਸਿੰਘ ਬਿੰਦਰਾ ਦੇ ਬਿਆਨ ’ਤੇ ਮੁਲਜ਼ਮ ਕੁਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾ ਕਰਨ ਵਾਲਾ ਗੁਆਂਢੀ ਕੁਲਬੀਰ 40 ਸਾਲ ਪਹਿਲਾਂ ਕਾਲਜ ਵਿਚ ਉਸ ਕੋਲ ਪੜ੍ਹਦਾ ਸੀ। ਉਸ ਦੇ ਨੰਬਰ ਘੱਟ ਆਏ ਸਨ। ਉਦੋਂ ਤੋਂ ਮੁਲਜ਼ਮ ਉਨ੍ਹਾਂ ਨਾਲ ਰੰਜਿਸ਼ ਰੱਖਦਾ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਗੱਡੀ ਲੁੱਟਣ ਆਏ ਲੁਟੇਰਿਆਂ ਨੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਇਸ ਦੌਰਾਨ ਮੁਲਜ਼ਮ ਕੈਨੇਡਾ ਚਲਾ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਥੋਂ ਪਰਤਿਆ ਸੀ। 25 ਜਨਵਰੀ ਨੂੰ ਮੁਲਜ਼ਮ ਉਨ੍ਹਾਂ ਦੇ ਘਰ ਅੱਗੇ ਜਾਣ-ਬੁੱਝ ਕੇ ਕੂੜਾ ਸੁੱਟਣ ਲੱਗਾ। ਉਨ੍ਹਾਂ ਨੇ ਕੂੜਾ ਸੁੱਟਣ ਤੋਂ ਰੋਕਿਆ ਤਾਂ ਮੁਲਜ਼ਮ ਨੇ ਉਨ੍ਹਾਂ ਨੂੰ ਪਿੱਛੋਂ ਧੱਕਾ ਮਾਰਿਆ, ਜਿਸ ਕਾਰਣ ਉਹ ਜ਼ਮੀਨ ’ਤੇ ਡਿੱਗ ਗਿਆ ਅਤੇ ਹੱਥ ’ਤੇ ਸੱਟ ਲੱਗੀ। ਇਸ ਤੋਂ ਬਾਅਦ ਉਹ ਰਾਡ ਕੱਢ ਲਿਆਇਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮੌਸਮ ਨੂੰ ਲੈ ਕੇ ਹੋਈ ਨਵੀਂ ਭਵਿੱਖਬਾਣੀ, ਜਾਰੀ ਹੋਇਆ ਮੀਂਹ ਦਾ ਅਲਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8