ਇਕ ਹਫਤੇ ਤੋਂ ਜਲੰਧਰ ਦੇ ਹੋਟਲ ''ਚ ਰਹਿ ਰਹੇ ਐੱਨ. ਆਰ. ਆਈ ਨਾਲ ਵਾਪਰੀ ਅਣਹੋਣੀ, ਗਿਆ ਲੁੱਟਿਆ (ਤਸਵੀਰਾਂ)

Wednesday, Jul 12, 2017 - 07:27 PM (IST)

ਜਲੰਧਰ(ਸੋਨੂੰ)— ਇਥੋਂ ਦੇ ਥਾਣਾ ਨਿਊ ਬਾਰਾਦਰੀ ਦੇ ਏਰੀਆ 'ਚ ਆਉਂਦੇ ਹੋਟਲ ਕੋਰਟ ਪ੍ਰੈਜ਼ੀਡੈਂਟ 'ਚ ਲਗਭਗ ਹਫਤੇ ਭਰ ਤੋਂ ਠਹਿਰੇ ਹੋਏ ਐੱਨ. ਆਰ. ਆਈ ਦੇ ਨਾਲ ਅਣਹੋਣੀ ਵਾਪਰ ਗਈ। ਮਿਲੀ ਜਾਣਕਾਰੀ ਮੁਤਾਬਕ ਉਸ ਦੇ ਕਮਰੇ 'ਚੋਂ ਪੌਂਡ ਅਤੇ ਭਾਰਤੀ ਕਰੰਸੀ ਚੋਰੀ ਹੋ ਗਈ ਹੈ। ਘਟਨਾ ਤੋਂ ਬਾਅਦ ਉਥੇ ਹੰਗਾਮਾ ਖੜ੍ਹਾ ਹੋ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੁਝ ਦੇਰ ਬਾਅਦ ਗੱਦੇ ਦੇ ਹੇਠਾਂ ਪੌਂਡ ਮਿਲ ਗਏ ਜਦਕਿ ਨਕਦੀ ਲਈ ਪੁਲਸ ਜਾਂਚ ਕਰ ਰਹੀ ਹੈ। ਮੂਲ ਤੌਰ 'ਤੇ ਫਗਵਾੜਾ ਦੇ ਰਹਿਣ ਵਾਲੇ ਬਲਵੀਰ ਵੀਰ ਪੁੱਤਰ ਸੱਤਪਾਲ ਵਾਸੀ ਯੂ. ਕੇ. ਨੇ ਦੱਸਿਆ ਕਿ ਬੀਤੇ ਦਿਨੀਂ ਹੀ ਉਸ ਨੇ ਫਗਵਾੜਾ 'ਚ ਆਪਣੀ ਪਈ ਜ਼ਮੀਨ ਵੇਚੀ ਸੀ। ਉਸ ਦਾ ਕੈਸ਼ ਉਸ ਦੇ ਕੋਲ ਸੀ ਅਤੇ ਇਕ ਹਫਤੇ ਤੋਂ ਜਲੰਧਰ ਦੇ ਹੋਟਲ 'ਚ ਰਹਿ ਰਿਹਾ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਕੁਝ ਸਮੇਂ ਲਈ ਹੋਟਲ ਤੋਂ ਬਾਹਰ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ 5 ਹਜ਼ਾਰ ਪੌਂਡ, 3 ਲੱਖ ਭਾਰਤੀ ਕਰੰਸੀ ਗਾਇਬ ਸੀ। ਇਹ ਸਭ ਦੇਖ ਕੇ ਉਹ ਹੈਰਾਨ ਰਹਿ ਗਿਆ ਹੈ ਅਤੇ ਇਸ ਮਾਮਲੇ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵੱਲੋਂ ਇਸ ਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।  


Related News