ਨਿੱਕੂ ਪਾਰਕ ’ਚ ਬੱਚਿਆਂ ਦੇ ਮਨੋਰੰਜਨ ਲਈ ਜਲਦ ਸ਼ੁਰੂ ਹੋਣਗੇ ਕੋਲੰਬਸ ਤੇ ਬ੍ਰੇਕ ਡਾਂਸ ਵਾਲੇ ਝੂਲੇ
Wednesday, Jul 28, 2021 - 01:17 PM (IST)
ਜਲੰਧਰ (ਚੋਪੜਾ)– ਨਿੱਕੂ ਪਾਰਕ ਮਾਡਲ ਟਾਊਨ ਵਿਚ ਅਤਿ-ਆਧੁਨਿਕ ਬਾਲਿੰਗ ਕੋਰਟ ਤੋਂ ਇਲਾਵਾ 2 ਮੁੱਖ ਝੂਲੇ ਕੋਲੰਬਸ ਅਤੇ ਬ੍ਰੇਕ ਡਾਂਸ ਜਲਦ ਸ਼ੁਰੂ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਕੂ ਪਾਰਕ ਦੀ ਸ਼ਾਨ ਨੂੰ ਫਿਰ ਤੋਂ ਬਹਾਲ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ 3 ਨਵੇਂ ਝੂਲੇ ਸਥਾਪਤ ਕੀਤੇ ਗਏ ਹਨ, ਜਿਸ ਨਾਲ ਆਮ ਲੋਕਾਂ ਅਤੇ ਖ਼ਾਸਕਰ ਬੱਚਿਆਂ ਲਈ ਮਨੋਰੰਜਨ ਦੇ ਦਾਇਰੇ ਦਾ ਵਿਸਤਾਰ ਹੋਵੇਗਾ।
ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਘਨਸ਼ਾਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ’ਤੇ ਲਗਭਗ 12 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 1.5 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਬਾਲਿੰਗ ਕੋਰਟ ਅਗਲੇ 4-5 ਦਿਨਾਂ ਵਿਚ ਸ਼ੁਰੂ ਹੋ ਜਾਵੇਗਾ, ਜਦੋਂਕਿ ਪਿਛਲੇ 8 ਸਾਲਾਂ ਤੋਂ ਖਰਾਬ ਪਏ ਕੋਲੰਬਸ ਝੂਲੇ ਨੂੰ ਫਿਰ ਸ਼ੁਰੂ ਕਰਨ ਲਈ 7 ਲੱਖ ਰੁਪਏ ਅਤੇ ਬ੍ਰੇਕ ਡਾਂਸ ਝੂਲੇ ਨੂੰ ਚਾਲੂ ਕਰਨ ਲਈ 3.75 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਾਰਕ ਵਿਚ ਵੱਖ-ਵੱਖ ਸਹੂਲਤਾਂ ਫਿਰ ਸ਼ੁਰੂ ਕਰਨ ਲਈ ਪਹਿਲਾਂ ਹੀ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਵਰਣਨਯੋਗ ਹੈ ਕਿ ਸ਼ਹਿਰ ਦੀ ਪ੍ਰਮੁੱਖ ਮਾਰਕੀਟ ਵਿਚ ਬਣਿਆ ਇਹ ਪਾਰਕ ਦੇਖ-ਭਾਲ ਦੀ ਕਮੀ ਕਾਰਨ ਬਹੁਤ ਬੁਰੀ ਹਾਲਤ ਵਿਚ ਸੀ ਅਤੇ ਕੋਵਿਡ-19 ਕਾਰਨ ਪਿਛਲੇ ਇਕ ਸਾਲ ਤੋਂ ਬੰਦ ਵੀ ਰਿਹਾ ਸੀ। ਉਨ੍ਹਾਂ ਦੱਸਿਆ ਕਿ 13 ਲੱਖ ਰੁਪਏ ਦੀ ਲਾਗਤ ਨਾਲ ਇਸ ਪਾਰਕ ਦੇ ਸੁੰਦਰੀਕਰਨ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਤੋਂ ਸਾਰੇ ਝੂਲਿਆਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਪਾਰਕ ਵਿਚ ਸਾਰੇ ਮੁੱਖ ਝੂਲੇ ਜਿਨ੍ਹਾਂ ਵਿਚ ਮਨੋਰੰਜਨ ਬੱਸ, ਮਿਊਜ਼ੀਕਲ ਫਾਊਂਟੇਨ, ਰੇਲ ਗੱਡੀ, ਫਲੱਡ ਲਾਈਟਾਂ ਆਦਿ ਪਿਛਲੇ ਕੁਝ ਸਮੇਂ ਵਿਚ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ।
ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ