PUNJAB : ਨਿਹੰਗ ਸਿੰਘਾਂ ਨੇ ਪਾਦਰੀ ਤੋਂ ਛੁਡਾਈ ਕੁੜੀ, ਤਣਾਅਪੂਰਨ ਬਣਾਇਆ ਮਾਹੌਲ
Friday, Jan 30, 2026 - 05:15 PM (IST)
ਖੰਨਾ : ਖੰਨਾ ਦੇ ਕਰਤਾਰ ਨਗਰ ਇਲਾਕੇ ਵਿਚ ਇਕ ਸਨਸਨੀਖੇਜ਼ ਤੇ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਕ ਪਾਦਰੀ ਵੱਲੋਂ ਨੌਜਵਾਨ ਲੜਕੀ ਨੂੰ ਪੂਜਾ-ਪਾਠ ਦੇ ਬਹਾਨੇ ਚਰਚ 'ਚ ਲੈ ਕੇ ਜਾਣ ਅਤੇ 21 ਦਿਨਾਂ ਤੱਕ ਬੰਧਕ ਬਣਾਕੇ ਰੱਖਿਆ ਗਿਆ। ਇਹ ਮਾਮਲਾ ਖੰਨਾ ਪੁਲਸ ਉੱਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਪੀੜਤ ਪਰਿਵਾਰ ਮੁਤਾਬਕ 7 ਜਨਵਰੀ ਨੂੰ ਪਾਸਟਰ ਰਮਨ ਕੁਮਾਰ ਲੜਕੀ ਨੂੰ ਚਰਚ ਲਿਜਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਦੋਸ਼ ਹੈ ਕਿ ਉਸਨੇ ਕਰਤਾਰ ਨਗਰ ਸਥਿਤ ਆਪਣੇ ਘਰ ਦੇ ਇਕ ਕਮਰੇ ਵਿਚ ਲੜਕੀ ਨੂੰ ਬੰਦ ਕਰਕੇ ਰੱਖਿਆ। ਇਸ ਦੌਰਾਨ ਉਸਨੂੰ ਲੁਧਿਆਣਾ ਵੀ ਲੈ ਜਾਇਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੂੰ ਕਮਰੇ ਵਿਚ ਕੈਦ ਰੱਖਿਆ ਗਿਆ, ਕਿਸੇ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਗਏ।
ਇਹ ਵੀ ਪੜ੍ਹੋ : ਕੈਲਗਰੀ ਵਿਚ ਚੱਲੀਆਂ ਗੋਲੀਆਂ, ਪੰਜਾਬੀ ਜੋੜੇ ਦੀ ਮੌਤ
ਪਰਿਵਾਰ ਨੇ ਦੱਸਿਆ ਕਿ 9 ਜਨਵਰੀ ਨੂੰ ਖੰਨਾ ਦੇ ਸਿਟੀ-2 ਪੁਲਸ ਸਟੇਸ਼ਨ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਉਨ੍ਹਾਂ ਦੀ ਧੀ 21 ਦਿਨਾਂ ਤੱਕ ਬੰਧਕ ਬਣੀ ਰਹੀ। ਪੀੜਤਾ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਮਾਂ ਉਸਨੂੰ ਮਿਲਣ ਖੰਨਾ ਆਈ ਸੀ ਪਰ ਪਾਸਟਰ ਨੇ ਸਿਰਫ਼ ਦੋ ਮਿੰਟ ਲਈ ਹੀ ਮਿਲਣ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਲੜਕੀ ਨੇ ਇਸ਼ਾਰਿਆਂ ਰਾਹੀਂ ਆਪਣੀ ਮਾਂ ਨੂੰ ਸਾਰੀ ਸੱਚਾਈ ਦੱਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਉਸਦੀ ਜਾਨ ਨੂੰ ਖ਼ਤਰਾ ਹੋਣ ਦਾ ਯਕੀਨ ਹੋ ਗਿਆ। ਪੁਲਸ ਤੋਂ ਨਿਰਾਸ਼ ਹੋ ਕੇ ਪਰਿਵਾਰ ਨੇ ਨਿਹੰਗ ਸਿੰਘਾਂ ਨਾਲ ਮਦਦ ਲਈ ਸੰਪਰਕ ਕੀਤਾ। ਇਸ ਦੌਰਾਨ ਤਰਣਾ ਦਲ ਨਾਲ ਸਬੰਧਤ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਰਿਵਾਰ ਦੀ ਅਪੀਲ ’ਤੇ ਉਹ ਨਿਹੰਗ ਸਿੰਘਾਂ ਦੇ ਜਥੇ. ਨਾਲ ਕਰਤਾਰ ਨਗਰ ਸਥਿਤ ਪਾਸਟਰ ਦੇ ਘਰ ਪਹੁੰਚੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਲੜਕੀ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਗਿਆ। ਜਦੋਂ ਲੜਕੀ ਨੂੰ ਪਾਸਟਰ ਦੇ ਘਰੋਂ ਰਿਹਾਅ ਕਰਵਾਇਆ ਗਿਆ ਤਾਂ ਸਥਿਤੀ ਵਿਗੜਦੀ ਦੇਖ ਕੇ ਪੁਲਸ ਮੌਕੇ ’ਤੇ ਪਹੁੰਚੀ। ਇਸ ਤੋਂ ਬਾਅਦ ਪੁਲਸ ਨੇ ਪਾਸਟਰ ਰਮਨ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ। ਮੌਕੇ ’ਤੇ ਮੌਜੂਦ ਪੀੜਤਾ ਦੇ ਪਿਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਕਈ ਵਾਰ ਪੁਲਸ ਕੋਲ ਗੁਹਾਰ ਲਗਾਉਂਦੇ ਰਹੇ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗ ਸਿੰਘ ਮਦਦ ਨਾ ਕਰਦੇ ਤਾਂ ਅੱਜ ਵੀ ਉਨ੍ਹਾਂ ਦੀ ਧੀ ਕੈਦ ਵਿਚ ਹੁੰਦੀ।
ਇਹ ਵੀ ਪੜ੍ਹੋ : ਪੰਜਾਬ ਵਿਚ ਮੁੜ ਸ਼ੁਰੂ ਹੋਵੇਗਾ ਮੀਂਹ ਦਾ ਦੌਰ, ਇਨ੍ਹਾਂ ਤਾਰੀਖਾਂ ਤੋਂ ਬਦਲੇਗਾ ਮੌਸਮ
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਦੂਜੇ ਪਾਸੇ ਖੰਨਾ ਦੇ ਡੀਐੱਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਪਾਸਟਰ ਰਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੀੜਤਾ ਸੁਰੱਖਿਅਤ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਧਾਹਾਂ ਮਾਰ ਬੋਲਿਆ ਭਰਾ, ਕਈ ਵਾਰ ਮੰਗ ਪੂਰੀ ਕੀਤੀ ਪਰ ਨਹੀਂ ਆਇਆ ਰੱਜ, ਮੇਰੀ ਭੈਣ ਮਾਰ 'ਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
