ਉਦਘਾਟਨ ''ਤੇ ਸਿਆਸੀ ਡਰਾਮੇਬਾਜ਼ੀ! NHAI ਨੇ ਬੰਦ ਕਰਵਾਈ ਵਾਹਨਾਂ ਦੀ ਐਂਟਰੀ

Monday, Oct 06, 2025 - 02:19 PM (IST)

ਉਦਘਾਟਨ ''ਤੇ ਸਿਆਸੀ ਡਰਾਮੇਬਾਜ਼ੀ! NHAI ਨੇ ਬੰਦ ਕਰਵਾਈ ਵਾਹਨਾਂ ਦੀ ਐਂਟਰੀ

ਲੁਧਿਆਣਾ (ਹਿਤੇਸ਼)- ਸਾਊਥ ਸਿਟੀ ਨਹਿਰ ’ਤੇ ਬਣੇ ਪੁਲ ਦੇ ਉਦਘਾਟਨ ਨੂੰ ਲੈ ਕੇ ਸਿਆਸੀ ਡਰਾਮੇਬਾਜ਼ੀ ਦੇਖਣ ਨੂੰ ਮਿਲੀ ਹੈ, ਜਿਸ ਦੇ ਤਹਿਤ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਚਾਲੂ ਕਰਨ ਤੋਂ ਕੁਝ ਦੇਰ ਬਾਅਦ ਐੱਨ. ਐੱਚ. ਏ. ਆਈ. ਨੇ ਇਸ ਉੱਤੋਂ ਲੰਘਣ ਵਾਲੇ ਵਾਹਨਾਂ ਦੀ ਐਂਟਰੀ ਬੰਦ ਕਰ ਦਿੱਤੀ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਲਾਡੋਵਾਲ ਬਾਈਪਾਸ ਬਣਨ ਤੋਂ ਬਾਅਦ ਫਿਰੋਜ਼ਪੁਰ ਰੋਡ ਤੋਂ ਸਾਊਥ ਸਿਟੀ ਨਹਿਰ ਤੱਕ ਦੇ ਹਿੱਸੇ ’ਤੇ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਵੱਖ-ਵੱਖ ਪੁਆਇੰਟਾਂ ’ਤੇ 4 ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚੋਂ ਪਹਿਲੇ ਪੁਲ ਦਾ ਉਦਘਾਟਨ ਐਤਵਾਰ ਨੂੰ ਮੰਤਰੀ ਅਰੋੜਾ ਨੇ ਕੀਤਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਖੁੱਲ੍ਹਣ ਜਾ ਰਿਹਾ ਇਕ ਹੋਰ Airport! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

ਉਨ੍ਹਾਂ ਨਾਲ ਡੀ. ਸੀ. ਹਿਮਾਂਸ਼ੂ ਜੈਨ, ਡੀ. ਸੀ. ਪੀ. ਰੁਪਿੰਦਰ ਸਿੰਘ, ਮੇਅਰ ਇੰਦਰਜੀਤ ਕੌਰ ਵੀ ਮੌਜੂਦ ਸਨ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਐੱਨ. ਐੱਚ. ਏ. ਆਈ. ਵਲੋਂ ਪੁਲ ’ਤੇ ਵਾਹਨਾਂ ਦੀ ਐਂਟਰੀ ਬੰਦ ਕਰ ਦਿੱਤੀ, ਜਿਸ ਨੂੰ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਚੱਲ ਰਹੀ ਸਿਆਸੀ ਖਿੱਚੋਤਾਣ ਦੇ ਨਤੀਜੇ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਕ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਵਲੋਂ ਸਾਈਟ ਵਿਜ਼ਿਟ ਕੀਤੀ ਗਈ ਸੀ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵਲੋਂ ਮੰਤਰੀ ਅਰੋੜਾ ਰਾਹੀਂ ਪੁਲ ਦਾ ਉਦਘਾਟਨ ਕਰਨ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ।

ਚਰਚਾ ਹੈ ਕਿ ਪੁਲ ਤਿਆਰ ਹੋਣ ਬਾਰੇ ਗ਼ਲਤ ਜਾਣਕਾਰੀ ਦੇਣ ਤੋਂ ਨਾਰਾਜ਼ ਹੋ ਕੇ ਬਿੱਟੂ ਵਲੋਂ ਫਟਕਾਰ ਲਗਾਉਣ ਕਾਰਨ ਹੀ ਐੱਨ. ਐੱਚ. ਏ. ਆਈ. ਦੇ ਅਫਸਰਾਂ ਵਲੋਂ ਪੁਲ ਨੂੂੰ ਦੁਬਾਰਾ ਬੰਦ ਕੀਤਾ ਗਿਆ ਹੈ, ਜਿਸ ਕਾਰਨ ਐਤਵਾਰ ਨੂੰ ਛੁੱਟੀ ਵਾਲੇ ਦਿਨ ਸਾਊਥ ਸਿਟੀ ਇਲਾਕੇ ’ਚ ਪਰਿਵਾਰ ਨਾਲ ਆਏ ਲੋਕਾਂ ਨੂੰ ਰਾਤ ਸਮੇਂ ਇਕ ਵਾਰ ਫਿਰ ਲੰਬੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਮੁੱਦੇ ’ਤੇ ਮੰਤਰੀ ਅਰੋੜਾ ਤੇ ਐੱਨ. ਐੱਚ. ਏ. ਆਈ. ਦੀ ਪ੍ਰਾਜੈਕਟ ਡਾਇਰੈਕਟਰ ਪ੍ਰਿਯੰਕਾ ਮੀਨਾ ਵਲੋਂ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ।

ਕੇਂਦਰੀ ਮੰਤਰੀ ਬਿੱਟੂ ਨੇ ਖੜ੍ਹੇ ਕੀਤੇ ਸਵਾਲ

ਭਾਵੇਂ ਅਰੋੜਾ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ 2022 ਵਿਚ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਪੁਲਾਂ ਦਾ ਨਿਰਮਾਣ ਪੂਰਾ ਕਰਵਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਐੱਨ. ਐੱਚ. ਏ. ਆਈ. ਦੇ ਚੇਅਰਮੈਨ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਕੇਂਦਰੀ ਮੰਤਰੀ ਬਿੱਟੂ ਨੇ ਅਰੋੜਾ ਵਲੋਂ ਉਦਘਾਟਨ ਕਰਨ ’ਤੇ ਸਵਾਲ ਖੜ੍ਹੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਸੁਖਵਿੰਦਰ 'ਕਲਕੱਤਾ' ਕਤਲਕਾਂਡ 'ਚ ਨਵਾਂ ਮੋੜ! 'ਆਪ' ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ’ਤੇ ਪੂਰਾ ਫੰਡ ਕੇਂਦਰ ਵਲੋਂ ਐੱਨ. ਐੱਚ. ਏ. ਆਈ. ਰਾਹੀਂ ਖਰਚ ਕੀਤਾ ਗਿਆ ਹੈ ਅਤੇ ਸੂਬਾ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਇਸ ਲਈ ਅਰੋੜਾ ਉਦਘਾਟਨ ਨਹੀਂ ਕਰ ਸਕਦੇ। ਬਿੱਟੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਈਟ ਵਿਜ਼ਿਟ ਕਰਨ ਤੋਂ ਬਾਅਦ ਅਚਾਨਕ ਅਰੋੜਾ ਨੂੰ ਉਦਘਾਟਨ ਕਰਨ ਦੀ ਯਾਦ ਆ ਗਈ ਪਰ ਉਨ੍ਹਾਂ ਵਲੋਂ ਜਲਦਬਾਜ਼ੀ ਕੀਤੀ ਗਈ, ਕਿਉਂਕਿ ਅਜੇ ਪੁਲ ’ਤੇ ਲਾਈਟਿੰਗ-ਰੋਡ ਸੇਫਟੀ ਸਾਈਨੇਜ ਲੱਗਣੇ ਬਾਕੀ ਹਨ, ਜਿਸ ਦੇ ਮੱਦੇਨਜ਼ਰ ਐੱਨ. ਐੱਚ. ਏ. ਆਈ. ਦੇ ਅਫ਼ਸਰਾਂ ਵੱਲੋਂ ਪੁਲ ਨੂੰ ਚਾਲੂ ਕਰਨ ਦੀ ਸਹਿਮਤੀ ਨਹੀਂ ਦਿੱਤੀ ਗਈ ਸੀ, ਜਿਸ ਦੇ ਬਾਵਜੂਦ ਜ਼ਬਰਦਸਤੀ ਪੁਲ ਚਾਲੂ ਕੀਤਾ ਗਿਆ ਅਤੇ ਜੇਕਰ ਕੋਈ ਹਾਦਸਾ ਹੋਇਆ ਤਾਂ ਕੀ ਉੱਥੇ ਮੌਜੂਦ ਡੀ. ਸੀ. ਤੇ ਪੁਲਸ ਕਮਿਸ਼ਨਰ ਜ਼ਿੰਮੇਦਾਰ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News