ਮੁਅੱਤਲ SHO ਭੂਸ਼ਣ ਦੇ ਮਾਮਲੇ 'ਚ ਨਵਾਂ ਮੋੜ! ਇਕ ਹੋਰ ਕੁੜੀ ਆਈ ਸਾਹਮਣੇ, ਖੁੱਲ੍ਹ ਗਏ ਵੱਡੇ ਰਾਜ਼

Saturday, Oct 25, 2025 - 02:57 PM (IST)

ਮੁਅੱਤਲ SHO ਭੂਸ਼ਣ ਦੇ ਮਾਮਲੇ 'ਚ ਨਵਾਂ ਮੋੜ! ਇਕ ਹੋਰ ਕੁੜੀ ਆਈ ਸਾਹਮਣੇ, ਖੁੱਲ੍ਹ ਗਏ ਵੱਡੇ ਰਾਜ਼

ਫਿਲੌਰ (ਭਾਖੜੀ)- ਜਬਰ-ਜ਼ਿਨਾਹ ਦੀ ਪੀੜਤ ਨਾਬਾਲਗ ਕੁੜੀ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਥਾਣਾ ਮੁਖੀ ਵੱਲੋਂ ਪੀੜਤਾ ਅਤੇ ਉਸ ਦੀ ਮਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ’ਚ ਐੱਸ. ਆਈ. ਭੂਸ਼ਣ ਕੁਮਾਰ ਜਿਸ ’ਤੇ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਸਰੀਰਕ ਸ਼ੋਸ਼ਣ ਕਰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਸੀ, ਉਸ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਦਰਅਸਲ ਪੁਲਸ ਨੇ ਦੁੱਗਰੀ ਦੀ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਇਕ ਹੋਰ ਸਰੀਰਕ ਸ਼ੋਸ਼ਣ ਦਾ ਕੇਸ ਦਰਜ ਕੀਤਾ ਹੈ। ਨਾਲ ਹੀ ਫਿਲੌਰ ਪੁਲਸ ਨੇ ਨਾਬਾਲਗ ਕੁੜੀ ਦੇ ਕੇਸ ’ਚ ਇਜ਼ਾਫਾ ਕਰਦੇ ਹੋਏ ਭੂਸ਼ਣ ਕੁਮਾਰ ’ਤੇ ਪੋਕਸੋ ਐਕਟ ਦੀ ਧਾਰਾ ਵੀ ਲਗਾਈ ਹੈ। 

ਇਹ ਵੀ ਪੜ੍ਹੋ: ਇਹ ਹੈ ਪੰਜਾਬ ਦਾ 100 ਸਾਲ ਤੋਂ ਵੀ ਪੁਰਾਣਾ 'ਡੱਬੀ ਬਾਜ਼ਾਰ', ਕਦੇ ਵਿਦੇਸ਼ਾਂ ਤੋਂ ਵੀ ਸਾਮਾਨ ਖ਼ਰੀਦਣ ਆਉਂਦੇ ਸਨ ਲੋਕ

ਫਿਲੌਰ ਦੇ ਸਾਬਕਾ ਥਾਣਾ ਮੁਖੀ ਭੂਸ਼ਣ ਕੁਮਾਰ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਡਿਊਟੀ ’ਤੇ ਰਹਿੰਦੇ ਹੋਏ 14 ਸਾਲ ਦੀ ਨਾਬਾਲਗ ਪੀੜਤ ਕੁੜੀ, ਜਿਸ ਦੇ ਨਾਲ ਗੁਆਂਢ ਦੇ ਰਹਿਣ ਵਾਲੇ ਮੁੰਡੇ ਨੇ ਜਬਰ-ਜ਼ਿਨਾਹ ਕੀਤਾ ਸੀ, ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਪੀੜਤਾ ਅਤੇ ਉਸ ਦੀ ਮਾਂ ਨੂੰ ਇਕੱਲੇ ਬੁਲਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਇਸ ਦੀ ਸ਼ਿਕਾਇਤ ਮਿਲਦੇ ਹੀ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਸਖ਼ਤ ਨੋਟਿਸ ਲੈਂਦੇ ਹੋਏ ਉਸ ਨੂੰ ਉਸੇ ਦਿਨ ਲਾਈਨ ਹਾਜ਼ਰ ਕਰਕੇ ਪਹਿਲਾਂ ਮੁਅੱਤਲ ਕੀਤਾ। ਉਸ ਤੋਂ ਬਾਅਦ ਭੂਸ਼ਣ ਕੁਮਾਰ ’ਤੇ ਪੀੜਤ ਕੁੜੀ ਦੀ ਮਾਤਾ ਦੀ ਸ਼ਿਕਾਇਤ ’ਤੇ ਸਰੀਰਕ ਸ਼ੋਸ਼ਣ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ।

ਦਰਜ ਕੇਸ ਦੀ ਜਾਂਚ ਲਈ ਐੱਸ. ਐੱਸ. ਪੀ. ਵੱਲੋਂ ਬਾਕਾਇਦਾ ਇਕ ਉੱਚ ਅਧਿਕਾਰੀਆਂ ਦੀ 'ਸਿਟ' ਬਣਾਈ ਗਈ, ਜਿਸ ਵਿਚ ਮਹਿਲਾ ਉੱਚ ਅਧਿਕਾਰੀਆਂ ਤੋਂ ਇਲਾਵਾ ਡੀ. ਐੱਸ. ਪੀ. ਫਿਲੌਰ ਸਰਵਨ ਸਿੰਘ ਬੱਲ ਵੀ ਸਨ, ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਭੂਸ਼ਣ ਕੁਮਾਰ ਵਿਰੁੱਧ ਪਹਿਲਾਂ ਤੋਂ ਦਰਜ ਕੇਸ ’ਚ ਪੋਕਸੋ ਐਕਟ ਦੀ ਧਾਰਾ ਲਗਾ ਦਿੱਤੀ ਗਈ।

ਇਹ ਵੀ ਪੜ੍ਹੋ: ਪੰਥਕ ਰੀਤੀ-ਰਿਵਾਜਾਂ ਨਾਲ ਜਥੇਦਾਰ ਗੜਗੱਜ ਦੀ ਮੁੜ ਹੋਈ ਦਸਤਾਰਬੰਦੀ, ਨਿਹੰਗ ਜਥੇਬੰਦੀਆਂ ਨੇ ਛੱਡੀ ਨਾਰਾਜ਼ਗੀ

ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਇਕ ਪਾਸੇ ਸਥਾਨਕ ਨੇੜਲੇ ਪਿੰਡ ਦੀ ਪੀੜਤ ਕੁੜੀ ਨੇ ਵੀ ਭੁਸ਼ਣ ਕੁਮਾਰ ਵਿਰੁੱਧ ਸ਼ਿਕਾਇਤ ਦਿੱਤੀ ਸੀ ਕਿ ਭੂਸ਼ਣ ਕੁਮਾਰ ਐੱਸ. ਐੱਚ. ਓ. ਦੇ ਅਹੁਦੇ ’ਤੇ ਰਹਿੰਦੇ ਹੋਏ ਉਨ੍ਹਾਂ ਦੇ ਘਰ ਕਿਸੇ ਜਾਂਚ ਦੇ ਸਬੰਧ ’ਚ ਆਏ ਸਨ। ਜਾਂਦੇ ਸਮੇਂ ਉਹ ਉਸ ਦਾ ਫੋਨ ਨੰਬਰ ਲੈ ਗਏ, ਜਿਸ ਤੋਂ ਬਾਅਦ ਉਹ ਉਸ ਨੂੰ ਇਕੱਲੇ ਮਿਲਣ ਆਉਣ ਲਈ ਦਿਨ ’ਚ ਕਈ-ਕਈ ਵਾਰ ਫੋਨ ਕਰਕੇ ਦਬਾਅ ਪਾਉਣ ਲੱਗ ਪਏ ਅਤੇ ਫੋਨ ’ਤੇ ਉਸ ਨਾਲ ਗੱਲਬਾਤ ਕਰਦੇ ਹੋਏ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਸਨ। ਭੂਸ਼ਣ ਕੁਮਾਰ ਦੇ ਡਰ ਕਾਰਨ ਪੀੜਤ ਕੁੜੀ ਅਤੇ ਉਸ ਦਾ ਪਰਿਵਾਰ ਆਪਣਾ ਘਰ ਛੱਡ ਕੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿਣ ਲੱਗ ਪਏ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਪਹਿਲਾਂ ਤੋਂ ਦਰਜ ਕੇਸ ’ਚ ਫਰਾਰ ਚੱਲ ਰਹੇ ਸਾਬਕਾ ਥਾਣਾ ਮੁਖੀ ਭੂਸ਼ਣ ਕੁਮਾਰ ਵਿਰੁੱਧ ਇਕ ਨਵਾਂ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੁੜ ਹੋਈ ਦਸਤਾਰਬੰਦੀ, ਆਖੀਆਂ ਵੱਡੀਆਂ ਗੱਲਾਂ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News