ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਨੂੰ ਪੰਜਾਬ ਸਿਵਲ ਸਕੱਤਰੇਤ 'ਚ ਕਮਰੇ ਅਲਾਟ

Tuesday, Sep 28, 2021 - 09:21 AM (IST)

ਚੰਡੀਗੜ੍ਹ (ਰਮਨਜੀਤ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਵਜ਼ਾਰਤ ਵਿਚ ਸ਼ਾਮਲ ਮੰਤਰੀਆਂ ਨੂੰ ਪੰਜਾਬ ਸਿਵਲ ਸਕੱਤਰੇਤ ਵਿਚ ਕਮਰੇ ਅਲਾਟ ਕਰ ਦਿੱਤੇ ਗਏ ਹਨ। ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਦਫ਼ਤਰ ਦੇ 3 ਨੰਬਰ ਕਮਰੇ ’ਚ ਬੈਠਣਗੇ, ਜਦੋਂ ਕਿ ਦੂਜੇ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਪੰਜਾਬ ਸਿਵਲ ਸਕੱਤਰੇਤ ਦੀ ਤੀਜੀ ਮੰਜ਼ਿਲ ’ਤੇ ਕਮਰਾ ਨੰਬਰ 31 ਅਤੇ 32 ਅਲਾਟ ਕੀਤਾ ਗਿਆ ਹੈ। ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੂੰ 6ਵੀਂ ਮੰਜ਼ਿਲ ’ਤੇ 38 ਨੰਬਰ ਕਮਰਾ ਮਿਲਿਆ ਹੈ, ਜਦੋਂ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਇਸੇ ਮੰਜ਼ਿਲ ’ਤੇ 15 ਅਤੇ 19 ਨੰਬਰ ਕਮਰਾ ਅਲਾਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ ਵੱਡਾ ਫ਼ੈਸਲਾ

ਇਸੇ ਤਰ੍ਹਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ 7ਵੀਂ ਮੰਜ਼ਿਲ ’ਤੇ 35 ਨੰਬਰ ਕਮਰਾ, ਅਰੁਣਾ ਚੌਧਰੀ ਨੂੰ 6ਵੀਂ ਮੰਜ਼ਿਲ ’ਤੇ 37 ਨੰਬਰ ਕਮਰਾ, ਸੁਖਬਿੰਦਰ ਸਿੰਘ ਸਰਕਾਰੀਆ ਨੂੰ 5ਵੀਂ ਮੰਜ਼ਿਲ ’ਤੇ 25 ਅਤੇ 27 ਨੰਬਰ ਕਮਰਾ, ਰਾਣਾ ਗੁਰਜੀਤ ਸਿੰਘ ਨੂੰ 5ਵੀਂ ਮੰਜ਼ਿਲ ’ਤੇ 21 ਨੰਬਰ ਕਮਰਾ, ਰਜ਼ੀਆ ਸੁਲਤਾਨਾ ਨੂੰ 6ਵੀਂ ਮੰਜ਼ਿਲ ’ਤੇ 34 ਨੰਬਰ ਕਮਰਾ, ਵਿਜੈ ਇੰਦਰ ਸਿੰਗਲਾ ਨੂੰ 5ਵੀਂ ਮੰਜ਼ਿਲ ’ਤੇ 30 ਅਤੇ 31 ਨੰਬਰ ਕਮਰਾ ਮਿਲਿਆ ਹੈ।

ਇਹ ਵੀ ਪੜ੍ਹੋ : 'ਬੰਦ' ਦੌਰਾਨ ਇਸ DSP ਨੇ ਕੀਤਾ ਕੁੱਝ ਅਜਿਹਾ ਕਿ ਪੂਰੇ ਇਲਾਕੇ 'ਚ ਹੋ ਰਹੀ ਵਾਹ-ਵਾਹ (ਤਸਵੀਰਾਂ)

ਭਾਰਤ ਭੂਸ਼ਣ ਆਸ਼ੂ ਨੂੰ ਇਸੇ ਮੰਜ਼ਿਲ ’ਤੇ 33 ਨੰਬਰ ਕਮਰਾ, ਰਣਦੀਪ ਸਿੰਘ ਨਾਭਾ ਨੂੰ ਤੀਜੀ ਮੰਜ਼ਿਲ ’ਤੇ 20 ਨੰਬਰ ਕਮਰਾ, ਡਾ. ਰਾਜਕੁਮਾਰ ਵੇਰਕਾ ਨੂੰ 7ਵੀਂ ਮੰਜ਼ਿਲ ’ਤੇ 27 ਨੰਬਰ ਕਮਰਾ, ਸੰਗਤ ਸਿੰਘ ਗਿਲਜੀਆਂ ਨੂੰ ਇਸੇ ਮੰਜ਼ਿਲ ’ਤੇ 31 ਅਤੇ 33 ਨੰਬਰ ਕਮਰਾ, ਪਰਗਟ ਸਿੰਘ ਨੂੰ 5ਵੀਂ ਮੰਜ਼ਿਲ ’ਤੇ 6 ਨੰਬਰ ਕਮਰਾ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 6ਵੀਂ ਮੰਜ਼ਿਲ ’ਤੇ 33 ਅਤੇ 35 ਨੰਬਰ ਕਮਰਾ, ਜਦੋਂ ਕਿ ਗੁਰਕੀਰਤ ਸਿੰਘ ਕੋਟਲੀ ਨੂੰ ਤੀਜੀ ਮੰਜ਼ਿਲ ’ਤੇ 34 ਨੰਬਰ ਕਮਰਾ ਅਲਾਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਮਰਾਲਾ ਤੋਂ ਵੱਡੀ ਖ਼ਬਰ, ਘੁਲਾਲ ਟੋਲ ਪਲਾਜ਼ਾ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News