ਨਵੇਂ ਰੂਪ 'ਚ ਸੜਕਾਂ 'ਤੇ ਦੌੜਦੀਆਂ ਹੋਈਆਂ ਨਜ਼ਰ ਆਉਣਗੀਆਂ PRTC ਅਤੇ ਰੋਡਵੇਜ਼ ਬੱਸਾਂ
Wednesday, Dec 29, 2021 - 02:23 PM (IST)
ਅੰਮ੍ਰਿਤਸਰ (ਸੁਮੀਤ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬਸ ਲਗਾਤਾਰ ਨਵੀਆਂ ਦਿਸ਼ਾਵਾਂ ਵੱਲ ਵਧ ਰਹੀਆਂ ਹਨ। ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਨਵੇਂ ਰੰਗ ਰੂਪ ’ਚ ਲੋਕਾਂ ਦੀ ਸੇਵਾ ਲਈ ਨਵੇਂ ਤਰੀਕੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਦੇ ਤਹਿਤ ਅੰਮ੍ਰਿਤਸਰ ਦੇ ਦੋਵੇਂ ਡਿਪੂਆਂ ਨੂੰ ਕੁੱਲ ਮਿਲਾ ਕੇ 100 ਦੇ ਕਰੀਬ ਬੱਸਾਂ ਮਿਲਣ ਜਾ ਰਹੀਆਂ ਹਨ। ਇਹ 100 ਬੱਸਾਂ ਨਵੇਂ ਰੂਪ 'ਚ ਸੜਕਾਂ 'ਤੇ ਦੌੜਦੀਆਂ ਹੋਈਆਂ ਨਜ਼ਰ ਆਉਣਗੀਆਂ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਡਿਪੂ ਨੰਬਰ 2 ਦੇ ਜੀ.ਐੱਮ ਨਵਰਾਜ ਨੇ ਦੱਸਿਆ ਕਿ ਅੰਮ੍ਰਿਤਸਰ ਡਿਪੂ ਨੰਬਰ-1 ਅਤੇ ਅੰਮ੍ਰਿਤਸਰ ਡਿਪੂ ਨੰਬਰ-2 ਨੂੰ 50-50 ਨਵੀਆਂ ਬੱਸਾਂ ਜਲਦੀ ਉਨ੍ਹਾਂ ਦੇ ਫਲੀਟ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਦੂਜੇ ਪਾਸੇ ਅੰਮ੍ਰਿਤਸਰ ਦੇ ਗੁਆਂਢੀ ਜ਼ਿਲ੍ਹੇ ਤਰਨਤਾਰਨ ਨੂੰ 33 ਬੱਸਾਂ ਅਤੇ ਪੱਟੀ ਡਿਪੂ ਨੂੰ 16 ਬੱਸਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਬੱਸਾਂ ਦੇ ਚੱਲਣ ਨਾਲ ਅੰਮ੍ਰਿਤਸਰ ਡਿਪੂ ਨੰਬਰ 1 ਅਤੇ ਅੰਮ੍ਰਿਤਸਰ ਡਿਪੂ ਨੰਬਰ 2 ਨੂੰ ਕਾਫ਼ੀ ਮਜ਼ਬੂਤੀ ਮਿਲੇਗੀ। ਬੱਸਾਂ ’ਚ ਸਫ਼ਰ ਕਰਨਾ ਲੋਕਾਂ ਲਈ ਹੋਰ ਸੌਖਾ ਹੋ ਜਾਵੇਗਾ, ਕਿਉਂਕਿ ਨਵੀਆਂ ਬੱਸਾਂ ਵਧੀਆ ਬਾਡੀ ਅਤੇ ਵਧੀਆ ਸੀਟਾਂ ਨਾਲ ਆ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਦੇ ਇੰਜਣ ਬੀ.ਐੱਸ.6 ਤਕਨੀਕ ਨਾਲ ਲੈਸ ਹਨ, ਜੋ ਪ੍ਰਦੂਸ਼ਣ ਘੱਟ ਕਨਰਗੇ। ਇਸ ਤੋਂ ਇਲਾਵਾ ਬੱਸਾਂ ਦੇ ਸ਼ਾਕਰ ਅਤੇ ਬੈਠਣ ਵਾਲੀਆਂ ਸੀਟਾਂ ਵਿੱਚ ਵੀ ਕਾਫ਼ੀ ਸੁਧਾਰ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਕੁਝ ਨਵੀਆਂ ਬੱਸਾਂ ਉਨ੍ਹਾਂ ਦੇ ਬੈੜੇ ’ਚ ਸ਼ਾਮਲ ਹੋ ਜਾਣਗੀਆਂ। ਬਾਕੀ ਦੀਆਂ ਸਾਰੀਆਂ ਬੱਸਾਂ ਅਗਲੇ ਸਾਲ ਮਾਰਚ ਤੱਕ ਉਨ੍ਹਾਂ ਦੇ ਬੇੜੇ ਵਿੱਚ ਸ਼ਾਮਲ ਹੋ ਜਾਣਗੀਆਂ। ਇਸ ਵਾਰ ਬੱਸਾਂ ਦਾ ਰੰਗ ਵੀ ਬਦਲਿਆ ਗਿਆ ਹੈ। ਵਿਭਾਗੀ ਸੂਤਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਰੋਡਵੇਜ਼ ਵਿਭਾਗ ਵਿਚ 832 ਨਵੀਆਂ ਬੱਸਾਂ ਆਉਣ ਵਾਲੀਆਂ ਹਨ, ਜਿਨ੍ਹਾਂ ਵਿਚੋਂ 587 ਬੱਸਾਂ ਨੂੰ ਰੋਡਵੇਜ਼ ਵਿਚ ਸ਼ਾਮਲ ਕਰਨ ਦੀ ਯੋਜਨਾ ਹੈ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ਬਲਾਸਟ: ਪਾਕਿ ਗਿਆ ਸੀ ਗਗਨਦੀਪ ਜਾਂ ਪੰਜਾਬ ’ਚ ਹੀ ਉਸ ਨੂੰ ਮਿਲੀ ਸੀ ਬਲਾਸਟ ਕਰਨ ਦੀ ਟਰੇਨਿੰਗ?