ਕਲਯੁਗੀ ਪਿਓ ਦੀ ਸ਼ਰਮਸਾਰ ਕਰਤੂਤ, ਪੈਸਿਆਂ ਖਾਤਿਰ ਵੇਚ ਦਿੱਤਾ 4 ਦਿਨਾਂ ਦਾ ਪੁੱਤ (ਵੀਡੀਓ)

Thursday, Apr 23, 2020 - 08:30 PM (IST)

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ, ਸੁਨੀਲ)— ਪਿਤਾ ਵੱਲੋਂ 4 ਦਿਨਾਂ ਦੇ ਨਵ ਜੰਮੇ ਬੱਚੇ ਨੂੰ ਮਾਮੇ ਨਾਲ ਮਿਲ ਕੇ 2 ਲੱਖ 20 ਹਜ਼ਾਰ 'ਚ ਵੇਚ ਦਿੱਤਾ ਗਿਆ। ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਨਵ ਬੱਚੇ ਨੂੰ ਮਾਂ ਨੂੰ ਦੱਸੇ ਬਿਨਾ ਪਿਤਾ ਵੱਲੋਂ ਮਾਮੇ ਨਾਲ ਮਿਲ ਕੇ ਵੇਚਣ ਦੇ ਦੋਸ਼ 'ਚ ਦੋ ਔਰਤਾਂ ਸਮੇਤ 5 ਲੋਕਾਂ ਨੂੰ ਗਿਰਫਤਾਰ ਕੀਤਾ ਹੈ।

ਨਾਮਜ਼ਦਾਂ 'ਚ ਕੁਲਵੰਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਫਲੀਆਂ ਵਾਲਾ, ਬੱਬੂ ਪੁੱਤਰ ਲੱਛਮਣ ਸਿੰਘ ਵਾਸੀ ਜੰਮੂ ਬਸਤੀ ਜਲਾਲਾਬਾਦ ਹਾਲ ਗਾਂਧੀ ਨਗਰ, ਬਲਵਿੰਦਰ ਸਿੰਘ ਪਤੱਨੀ ਸੁਖਪਾਲ ਸਿੰਘ, ਗਿਆਨੀ ਬਾਈ ਪਤਨੀ ਗੁਰਦੇਵ ਸਿੰਘ ਅਤੇ ਚਰਨਜੀਤ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।

ਇਨ੍ਹਾਂ ਖਿਲਾਫ ਖਿਲਾਫ ਧਾਰਾ 370 ਆਈ. ਪੀ. ਸੀ. 81 ਅਧੀਨ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਸਪਾਲ ਸਿੰਘ ਅਤੇ ਐੱਸ. ਐੱਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਏ. ਐੈੱਸ. ਆਈ. ਸਰਬਜੀਤ ਸਿੰਘ ਪੁਲਸ ਪਾਰਟੀ ਸਹਿਤ ਗਸ਼ਤ 'ਤੇ ਸਨ ਕਿ ਸ਼ਹੀਦ ਊਧਮ ਸਿੰਘ ਚੌਂਕ ਨਜਦੀਕ ਮੁਖਬਰ ਨੇ ਸੂਚਨਾ ਦਿੱਤੀ ਕਿ ਬੱਬੂ ਬੱਚੇ ਦਾ ਮਾਮਾ ਅਤੇ ਕੁਲਵੰਤ ਸਿੰਘ (ਪਿਤਾ) ਨਵ-ਜੰਮੇ ਬੱਚੇ ਨੂੰ ਸ੍ਰੀ ਮੁਕਤਸਰ ਵਾਸੀ ਬਲਵਿੰਦਰ ਕੌਰ, ਗਿਆਨੋ ਬਾਈ ਅਤੇ ਚਰਨਜੀਤ ਸਿੰਘ ਨੂੰ ਡਰੀਮਵਿਲਾ ਨਜਦੀਕ ਵੇਚਣ ਜਾ ਰਹੇ ਹਨ। ਇਸ ਸੂਚਨਾ ਦੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਜਦੋਂ ਮੌਕੇ 'ਤੇ ਰੇਡ ਕੀਤੀ ਗਈ ਤਾਂ ਉਕਤ ਦੋਸ਼ੀਆਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੱਚੇ ਨੂੰ ਮਾਂ ਨੂੰ ਸੌਂਪ ਦਿੱਤਾ।


author

shivani attri

Content Editor

Related News