ਨੀਲਕੰਠ ਹਸਪਤਾਲ ਦੇ ਮਾਲਕ ਸੁਨੀਲ ਦੇਵਗਨ ਵਿਰੁੱਧ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਚਿਤਾਵਨੀ

09/22/2017 12:40:32 PM

ਅੰਮ੍ਰਿਤਸਰ (ਕੱਕੜ/ਬੀ. ਐੱਨ. 556/9) - ਨੀਲਕੰਠ ਹਸਪਤਾਲ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਦੇ ਐੱਮ. ਡੀ. ਸੁਨੀਲ ਦੇਵਗਨ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੇਰੇ ਨਾਲ ਈਰਖਾ ਰੱਖਣ ਵਾਲੇ ਲੋਕ ਪਿਛਲੇ ਕੁਝ ਸਮੇਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੇ ਹਨ, ਸੋਸ਼ਲ ਮੀਡੀਆ ਹੋਵੇ ਜਾਂ ਦੂਰ ਦੇ ਰਿਸ਼ਤੇਦਾਰ ਤੇ ਦੋਸਤ, ਸਾਰਿਆਂ ਨੂੰ ਫੋਨ ਕਰ ਕੇ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ। ਇਸ ਦੇ ਪਿੱਛੇ ਕੱਟੜਾ ਸ਼ੇਰ ਸਿੰਘ ਸਥਿਤ ਹੋਲਸੇਲ ਦਵਾਈ ਮਾਰਕੀਟ ਦੇ ਕੁਝ ਲੋਕ ਸ਼ਾਮਿਲ ਹਨ। ਸੁਨੀਲ ਦੇਵਗਨ ਨੇ ਦੱਸਿਆ ਕਿ ਉਹ ਸ਼ਹਿਰ ਦੇ ਪ੍ਰਸਿੱਧ ਹਸਪਤਾਲ ਨੀਲਕੰਠ ਦੇ ਮਾਲਕ ਹਨ ਅਤੇ ਬੀਤੇ 30 ਸਾਲਾਂ ਤੋਂ ਕੱਟੜਾ ਸ਼ੇਰ ਸਿੰਘ ਵਿਖੇ ਸ਼ਿਵ ਸ਼ਕਤੀ ਮੈਡੀਕਲ ਹਾਲ ਚਲਾ ਰਹੇ ਹਨ।
ਉਨ੍ਹਾਂ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕੁਝ ਲੋਕ ਉਨ੍ਹਾਂ ਦੇ ਵੱਧਦੇ ਵਪਾਰ ਤੋਂ ਖੁਸ਼ ਨਹੀਂ ਹਨ ਅਤੇ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹੇ ਲੋਕਾਂ 'ਤੇ ਕਾਨੂੰਨੀ ਕਾਰਵਾਈ ਕਰਨਗੇ ਅਤੇ ਮਾਣਹਾਨੀ ਦਾ ਦਾਅਵਾ ਕਰਨ ਲਈ ਕਾਨੂੰਨੀ ਮਾਹਿਰਾਂ ਨਾਲ ਮਸ਼ਵਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਫਤਿਹਗੜ੍ਹ ਚੂੜੀਆਂ ਰੋਡ 'ਤੇ 100 ਬੈੱਡ ਵਾਲਾ ਹਸਪਤਾਲ ਚਲਾ ਰਹੇ ਹਨ ਅਤੇ ਉਨ੍ਹਾਂ ਦੀ ਦਵਾਈ ਕੰਪਨੀ ਵੀ ਹੈ। ਉਹ ਆਪਣੇ ਖਿਲਾਫ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਜੇਕਰ ਉਹ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਨਾਲ ਕਾਨੂੰਨ ਦੀ ਭਾਸ਼ਾ 'ਚ ਨਿੱਬੜਿਆ ਜਾਵੇਗਾ।


Related News