ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਜਲਦੀ ਉਲੀਕੇਗੀ ਪੰਜਾਬ ਸਰਕਾਰ : ਸਿੱਧੂ

09/08/2017 4:42:27 AM

ਪੱਖੋਵਾਲ(ਦਿਓਲ)-ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੈਪਟਨ ਸਰਕਾਰ ਕਈ ਨਵੀਆਂ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕਰਨ ਦਾ ਵਿਚਾਰ ਰੱਖਦੀ ਹੈ ਤੇ ਅਜਿਹੇ ਕਈ ਪ੍ਰਾਜੈਕਟ ਸਰਕਾਰ ਦੇ ਧਿਆਨ 'ਚ ਹਨ। ਉਨ੍ਹਾਂ 'ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਵਿਚਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਬਿਨਾਂ ਕਿਸੇ ਵਿਓਂਤਬੰਦੀ ਦੇ ਕੰਮ ਕਰ ਕੇ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰੀ, ਜਿਸ ਦੀ ਭਰਪਾਈ ਨੂੰ ਬਹੁਤ ਸਮਾਂ ਲੱਗੇਗਾ। ਇਸ ਸਮੇਂ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਹਨ। ਇਸ ਮੌਕੇ ਭੁਪਿੰਦਰ ਸਿੰਘ ਸਿੱਧੂ ਇੰਚਾਰਜ ਹਲਕਾ ਦੱਖਣੀ ਲੁਧਿਆਣਾ, ਕੁਲਦੀਪ ਸਿੰਘ ਸਰਪੰਚ ਲਤਾਲਾ, ਜਿਪੀ ਮਾਜਰੀ, ਮਨਮੋਹਣ ਸਿੰਘ ਨਾਰੰਗਵਾਲ, ਕਮਲਪ੍ਰੀਤ ਸਿੰਘ ਖੰਗੂੜਾ, ਬਿੱਟੂ ਖੰਗੂੜਾ, ਜੀਵਨ ਸਿੰਘ ਲਤਾਲਾ, ਰਵਿੰਦਰ ਸਿੰਘ ਆੜ੍ਹਤੀ, ਨਿੰਦੀ ਲਤਾਲਾ, ਬਲਕਾਰ ਸਿੰਘ, ਸੋਨੀ ਗਿੱਲ ਕਾਲਖ, ਸੁੱਖਾ ਪੰਚ, ਬੂਟਾ ਪੰਚ, ਪਰਮਜੀਤ ਸਿੰਘ ਕੋਟਆਗਾ, ਰਾਜਵੀਰ ਸਿੰਘ ਲੋਹਟਬੱਦੀ, ਪ੍ਰਭਦੀਪ ਸਿੰਘ ਨਾਰੰਗਵਾਲ, ਸੁਖਦੇਵ ਸਿੰਘ ਵਾਲੀਆ, ਹਾਕਮ ਸਿੰਘ, ਮੇਜਰ ਬਹਾਦਰ ਸਿੰਘ, ਹਰਮਿੰਦਰ ਸਿੰਘ ਗੀਗਾ, ਭਜਨ ਸਿੰਘ ਪੰਚ, ਅਮਨਦੀਪ ਸਿੰਘ, ਗੁਰਭੈ ਸਿੰਘ, ਮਹਿੰਦਰ ਸਿੰਘ ਰੰਗੂਵਾਲ, ਜੀਤਾ ਜੰਡ, ਖੰਨਾ ਜੰਡ, ਡਾ. ਹਰਪਾਲ ਸਿੰਘ ਪੱਖੋਵਾਲ, ਕੁਲਦੀਪ ਸਿੰਘ ਪੱਖੋਵਾਲ, ਮਹਿੰਦਰ ਸਿੰਘ ਸਾਬਕਾ ਸਰਪੰਚ ਡਾਂਗੋਂ, ਸੁਖਪਾਲ ਸਿੰਘ ਡਾਂਗੋਂ, ਰਣਜੀਤ ਸਿੰਘ ਪੰਚ, ਰਾਮ ਸਿੰਘ ਨੰਗਲ, ਬਲਵੰਤ ਸਿੰਘ ਨੰਗਲ, ਅਮਰਜੀਤ ਸਿੰਘ ਨੰਗਲ, ਚਰਨੀ ਮਿੰਨੀ ਛਪਾਰ ਆਦਿ ਹਾਜ਼ਰ ਸਨ।


Related News