ਪੰਜਾਬ ਕੇਸਰੀ ਦੀ ਘੇਰਾਬੰਦੀ ਮਾਨ ਸਰਕਾਰ ਦੀ ''ਬਦਲਾਖੋਰੀ'' ਕਾਰਵਾਈ : ਨੀਲਕਾਂਤ ਬਖ਼ਸ਼ੀ
Sunday, Jan 18, 2026 - 08:16 PM (IST)
ਵੈੱਬ ਡੈਸਕ : ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਮੁੱਖ ਸਲਾਹਕਾਰ ਨੀਲਕਾਂਤ ਬਖ਼ਸ਼ੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੇ ਜਲੰਧਰ ਸਥਿਤ ਦਫਤਰ ’ਤੇ ਟਾਰਗੇਟਡ ਛਾਪੇ, ਜਾਣਬੁੱਝ ਕੇ ਕੱਟੀ ਬਿਜਲੀ ਸਪਲਾਈ ਤੇ ਪੁਲਸ ਵੱਲੋਂ ਘੇਰਾਬੰਦੀ ਸੱਤਾ ਦੀ ਦੁਰਵਰਤੋ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਆਜ਼ਾਦ ਅਤੇ ਨਿਡਰ ਪੱਤਰਕਾਰਤਾ ਨੂੰ ਦਬਾਉਣ ਦੀ ਸੋਚੀ-ਸਮਝੀ ਸਾਜ਼ਿਸ਼ ਜਾਪਦੀ ਹੈ। ਉਨ੍ਹਾਂ ਆਖਿਆ ਕਿ 1975 ਦੀ ਐਮਰਜੈਂਸੀ ਤੋਂ ਬਾਅਦ ਅੱਜ ਇੱਕ ਵਾਰ ਫਿਰ ਹਾਲਾਤ ਗੰਭੀਰ ਹੋ ਰਹੇ ਹਨ। ਲੋਕਤੰਤਰ ਹਨੇਰੇ 'ਚ ਘੁੱਟਦਾ ਦਿਖਾਈ ਦੇ ਰਿਹਾ ਹੈ ਅਤੇ ਸੱਚ ਦੀ ਆਵਾਜ਼ ਨੂੰ ਖਾਮੋਸ਼ ਕਰਨ ਦੇ ਯਤਨ ਖੁੱਲ੍ਹੇਆਮ ਕੀਤੇ ਜਾ ਰਹੇ ਹਨ। ਇਹ ਮਾਨ ਸਰਕਾਰ ਦੀ 'ਬਦਲਾਖੋਰੀ' ਕਾਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
