ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਭਾਜਪਾ ਆਗੂਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ, ਹੋਈ ਧੱਕਾ-ਮੁੱਕੀ (ਵੀਡੀਓ)

Friday, Jan 16, 2026 - 04:56 PM (IST)

ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਭਾਜਪਾ ਆਗੂਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ, ਹੋਈ ਧੱਕਾ-ਮੁੱਕੀ (ਵੀਡੀਓ)

ਚੰਡੀਗੜ੍ਹ : ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰ ਰਹੇ ਪੰਜਾਬ ਭਾਜਪਾ ਦੇ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਭਾਜਪਾ ਆਗੂਆਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਪੁਲਸ ਨੇ ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਅਸ਼ਵਨੀ ਸ਼ਰਮਾ ਸਣੇ ਕਈ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ। ਇਸ ਮੌਕੇ ਸੁਨੀਲ ਜਾਖੜ ਨੇ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਗੁੰਡਾਰਾਜ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਸਿਰਫ ਉਨ੍ਹਾਂ ਲੋਕਾਂ ਨੂੰ ਪੰਜਾਬ 'ਚੋਂ ਕੱਢਣ ਦੀ ਗੱਲ ਕਰ ਰਹੇ ਹਾਂ, ਜਿਹੜੇ ਦਿੱਲੀ ਤੋਂ ਇੱਥੇ ਆ ਕੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਅੱਜ ਸਿਰਫ ਭਗਵੰਤ ਮਾਨ ਨੂੰ ਸੁਨੇਹਾ ਦੇਣ ਆਈ ਸੀ ਪਰ ਸਾਡਾ ਹਰ ਵਰਕਰ ਪੰਜਾਬ ਦੇ ਹਰ ਗਲੀ-ਮੁਹੱਲੇ 'ਚ ਇਹ ਲੜਾਈ ਲੜੇਗਾ।

ਇਹ ਵੀ ਪੜ੍ਹੋ : ਪੰਜਾਬ ਕੇਸਰੀ ਗਰੁੱਪ ਨੂੰ ਨਿਸ਼ਾਨਾ ਬਣਾਉਣਾ ਮੀਡੀਆ ਦੀ ਆਜ਼ਾਦੀ 'ਤੇ ਹਮਲਾ : ਚੰਦੂਮਾਜਰਾ

ਪਰਚੇ ਪਾਉਣ ਅਤੇ ਜੇਲ੍ਹਾਂ 'ਚ ਲਿਜਾਣ ਵਰਗੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵਰਕਰਾਂ ਨਾਲ ਹੋਰ ਅੱਗੇ ਵਧਾਂਗੇ ਤਾਂ ਇਹ ਪਾਣੀ ਸੁੱਟ ਦੇਣਗੇ ਅਤੇ ਫਿਰ ਲਾਠੀਚਾਰਜ ਕਰ ਦੇਣਗੇ। ਅਸੀਂ ਵਰਦੀ ਨਾਲ ਲੜਾਈ ਨਹੀਂ ਲੜ ਸਕਦੇ ਅਤੇ ਜੇਕਰ ਵਰਦੀ ਨੂੰ ਹੱਥ ਵੀ ਲਾਵਾਂਗੇ ਤਾਂ ਇਹ ਕਾਨੂੰਨੀ ਤੌਰ 'ਤੇ ਜ਼ੁਰਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News