'ਸਿਆਸੀ ਬਦਲਾਖੋਰੀ ਦੀਆਂ ਕੀਤੀਆਂ ਹੱਦਾਂ ਪਾਰ', ਸੁਖਪਾਲ ਖਹਿਰਾ ਨੇ ਘੇਰੀ 'ਆਪ' ਸਰਕਾਰ
Monday, Jan 19, 2026 - 08:39 PM (IST)
ਚੰਡੀਗੜ੍ਹ: ਪੰਜਾਬ ਵਿੱਚ ਸਿਆਸੀ ਬਦਲਾਖੋਰੀ ਸਿਆਸਤ ਗਰਮਾਈ ਹੋਈ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ 'ਲੋਕ ਆਵਾਜ਼ ਟੀਵੀ' (Lok Awaz Tv) ਦੇ ਫੇਸਬੁੱਕ ਪੇਜ ਨੂੰ ਬਲਾਕ ਕੀਤੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ।
I vehemently condemn blocking of @facebook page of @LokAwazTv by @AamAadmiParty govt !
— Sukhpal Singh Khaira (@SukhpalKhaira) January 19, 2026
It appears @BhagwantMann govt has crossed all limits of #PoliticalVendetta bcoz first it registered an utterly false FIR against Maninderjit Sidhu of Lok Awaz Tv and now it has blocked his… pic.twitter.com/XoKtNvrvXd
ਸਿਆਸੀ ਬਦਲਾਖੋਰੀ ਦੀਆਂ ਹੱਦਾਂ ਪਾਰ
ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਮੁਤਾਬਕ, ਸਰਕਾਰ ਨੇ ਪਹਿਲਾਂ 'ਲੋਕ ਆਵਾਜ਼ ਟੀਵੀ' ਦੇ ਸੰਚਾਲਕ ਮਨਿੰਦਰਜੀਤ ਸਿੱਧੂ ਵਿਰੁੱਧ ਇੱਕ 'ਕਥਿਤ ਤੌਰ 'ਤੇ' ਝੂਠੀ ਐਫ.ਆਈ.ਆਰ. (FIR) ਦਰਜ ਕੀਤੀ ਅਤੇ ਹੁਣ ਉਨ੍ਹਾਂ ਦੇ ਫੇਸਬੁੱਕ ਪੇਜ ਨੂੰ ਬੰਦ ਕਰਵਾ ਦਿੱਤਾ ਗਿਆ ਹੈ, ਜਿਸ ਦੇ ਲਗਭਗ ਇੱਕ ਮਿਲੀਅਨ (10 ਲੱਖ) ਦੇ ਕਰੀਬ ਫਾਲੋਅਰਜ਼ ਸਨ।
ਇਸ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਖਹਿਰਾ ਨੇ ਕਿਹਾ ਕਿ ਪੰਜਾਬ ਨੂੰ ਇੱਕ 'ਪੁਲਸ ਸਟੇਟ' ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਮਾਮਲੇ 'ਤੇ ਆਪਣਾ ਸਖ਼ਤ ਇਤਰਾਜ਼ ਜਤਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
