ਲੁਧਿਆਣਾ-ਬਰਨਾਲਾ ਹਾਈਵੇਅ ''ਤੇ ਵਾਪਰਿਆ ਦਰਦਨਾਕ ਹਾਦਸਾ! ਜੀਜੇ-ਸਾਲੇ ਦੀ ਹੋਈ ਮੌਤ
Tuesday, Sep 16, 2025 - 11:19 AM (IST)

ਮਹਿਲ ਕਲਾਂ (ਹਮੀਦੀ)- ਬੀਤੀ ਰਾਤ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਪਿੰਡ ਨਿਹਾਲੂਵਾਲ ਅਤੇ ਗੰਗੋਹਰ ਦੇ ਦਰਮਿਆਨ ਵਾਪਰੇ ਸੜਕ ਹਾਦਸੇ ’ਚ ਜੀਜੇ-ਸਾਲੇ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਆਲਟੋ ਕਾਰ ਰਾਏਕੋਟ ਤੋਂ ਮਹਿਲ ਕਲਾਂ ਵੱਲ ਆ ਰਹੀ ਸੀ। ਜਦੋਂ ਕਾਰ ਪਿੰਡ ਨਿਹਾਲੂਵਾਲ ਅਤੇ ਗੰਗੋਹਰ ਵਿਚਕਾਰ ਪਹੁੰਚੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ’ਚ ਸਵਾਰ ਤਿੰਨੋਂ ਵਿਅਕਤੀ ਜ਼ਖਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...
ਏ. ਐੱਸ. ਆਈ. ਨੇ ਦੱਸਿਆ ਕਿ ਮਹਿਲ ਕਲਾਂ ਦਾ ਲਖਵਿੰਦਰ ਸਿੰਘ (28) ਪੁੱਤਰ ਜਗਰਾਜ ਸਿੰਘ ਅਤੇ ਉਸ ਦਾ ਸਾਲਾ ਦਿਨੇਸ਼ ਕੁਮਾਰ ਵਾਸੀ ਅਮਲੋਹ ਗੰਭੀਰ ਸੱਟਾਂ ਕਾਰਨ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਭੇਜੇ ਗਏ, ਜਿੱਥੇ ਦੋਵੇਂ ਨੇ ਜ਼ਖਮਾਂ ਦੀ ਤਾਬ ਨਾ ਸਹਾਰਿਆਂ ਦਮ ਤੋੜ ਦਿੱਤਾ। ਤੀਜਾ ਸਾਥੀ ਗੌਰਵ ਸਿੰਗਲਾ ਵਾਸੀ ਮਹਿਲ ਕਲਾਂ ਵੀ ਜ਼ਖਮੀ ਹੋਇਆ, ਜਿਸ ਦਾ ਇਲਾਜ ਬਰਨਾਲਾ ਹਸਪਤਾਲ ’ਚ ਚੱਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8