ਹੜ੍ਹ ਪੀੜਤ ਮਜ਼ਦੂਰਾਂ ਨੂੰ ਨਵੇਂ ਘਰ ਤੇ ਢੁਕਵਾਂ ਮੁਆਵਜ਼ਾ ਦੇਣਾ ਸਮੇਂ ਦੀ ਲੋੜ: ਦਰਸ਼ਨ ਸਿੰਘ ਕਾਂਗੜਾ
Sunday, Sep 14, 2025 - 07:00 PM (IST)

ਮਹਿਲ ਕਲਾਂ (ਹਮੀਦੀ) – ਭਾਰਤੀ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਹੈ ਕਿ ਹੜ੍ਹਾਂ ਕਾਰਨ ਮਜ਼ਦੂਰਾਂ ਦੇ ਘਰ ਢਹਿ ਜਾਣ, ਤਰੇੜਾਂ ਪੈਣ ਅਤੇ ਕੰਮਕਾਜ ਬੰਦ ਹੋਣ ਨਾਲ ਬਣੇ ਸੰਕਟ ਵਾਸਤੇ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਢੁਕਵੇਂ ਉਪਾਅ ਨਹੀਂ ਕੀਤੇ ਗਏ। ਉਹ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿਚ ਹੜ੍ਹਾਂ ਨਾਲ ਮਜ਼ਦੂਰਾਂ ਦੇ ਘਰਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਪਿੰਡ ਦੀਵਾਨਾਂ ਵਿਖੇ ਡੇਰਾ ਬਾਬਾ ਭਜਨ ਸਿੰਘ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾਂ ਦੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ 'ਚ 2 ਹੋਰ ਬਲਾਸਟ
ਕਾਂਗੜਾ ਨੇ ਦੋਹਰਾਇਆ ਕਿ ਕਾਂਗਰਸ ਸਰਕਾਰਾਂ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਦੇ ਨੁਕਸਾਨ ਦੀ ਭਰਪਾਈ ਕਰਦੀਆਂ ਰਹੀਆਂ ਹਨ, ਪਰ ਮੌਜੂਦਾ ਸਰਕਾਰਾਂ ਵੱਲੋਂ ਮੁਆਵਜ਼ੇ ਦਾ ਐਲਾਨ ਨਾ ਹੋਣ ਕਾਰਨ ਮਜ਼ਦੂਰਾਂ ਵਿਚ ਨਾਰਾਜ਼ਗੀ ਵਧ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ਕਾਰਨ ਕੰਮਕਾਜ ਤੋਂ ਵਾਂਝੇ ਰਹੇ ਮਜ਼ਦੂਰਾਂ ਨੂੰ ਰੋਜ਼ਗਾਰ ਘਾਟੇ ਦੀ ਪੂਰਤੀ ਲਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇ, ਨਾਲ ਹੀ ਢਹਿ ਚੁੱਕੇ ਮਕਾਨਾਂ ਦੀ ਮੁੜ ਨਿਰਮਾਣ ਲਈ ਸਰਕਾਰੀ ਪੱਧਰ ‘ਤੇ ਨਵੇਂ ਘਰ ਪ੍ਰਦਾਨ ਕੀਤੇ ਜਾਣ।ਉਨ੍ਹਾਂ ਬਾਬਾ ਜੰਗ ਸਿੰਘ ਦੀਵਾਨਾਂ ਦੇ ਸਮਾਜਿਕ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਜਾਣਕਾਰੀ ਦਿੱਤੀ ਕਿ ਭਾਰਤੀ ਅੰਬੇਡਕਰ ਮਿਸ਼ਨ ਵੱਲੋਂ 9 ਅਕਤੂਬਰ ਨੂੰ ਸੰਗਰੂਰ ਵਿਖੇ ਵਾਲਮੀਕੀ ਪ੍ਰਗਟ ਦਿਵਸ ਮੌਕੇ ਸੱਤ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ ਜਾਣਗੇ। ਇਸ ਲਈ ਸਮਾਜ ਸੇਵੀ ਜਥੇਬੰਦੀਆਂ ਨੂੰ ਸਹਿਯੋਗ ਪਾਉਣ ਦੀ ਅਪੀਲ ਕੀਤੀ ਗਈ।ਇਸ ਮੌਕੇ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਵੱਲੋਂ ਦਰਸ਼ਨ ਸਿੰਘ ਕਾਂਗੜਾ ਅਤੇ ਮੈਡਮ ਪੂਨਮ ਕਾਂਗੜਾ ਦਾ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਮੈਡਮ ਪੂਨਮ ਕਾਂਗੜਾ, ਸਾਜਨ ਕਾਂਗੜਾ, ਸਤਿਨਾਮ ਸਿੰਘ ਝੋਰੜਾਂ, ਬੱਬੀ ਕਲਿਆਣ ਬੀੜ, ਵਿੱਕੀ ਦੀਵਾਨਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8