ਪਿੰਡ ਮਹਿਤਾ ਵਿਖੇ 60 ਏਕੜ ਖੇਤਾਂ ‘ਚ ਝੋਨੇ ਦੀ ਖੜ੍ਹੀ ਫਸਲ ਝੁਲਸ ਕੇ ਹੋਈ ਤਬਾਹ! ਲੱਖਾਂ ਰੁਪਏ ਦਾ ਨੁਕਸਾਨ
Thursday, Sep 11, 2025 - 05:46 PM (IST)

ਤਪਾ ਮੰਡੀ (ਸ਼ਾਮ,ਗਰਗ)- ਪਿੰਡ ਮਹਿਤਾ ਵਿਖੇ ਪਿਛਲੇ ਦਿਨੀਂ ਪਈ ਭਾਰੀ ਵਰਖਾ ਕਾਰਨ ਕੁਝ ਖੇਤਾਂ ‘ਚ 5-5 ਫੁੱਟ ਪਾਣੀ ਖੜ੍ਹਨ ਕਾਰਨ ਲਗਭਗ 60 ਏਕੜ ਝੋਨੇ ਦੀ ਖੜ੍ਹੀ ਫਸਲ ਤਬਾਹ ਹੋਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਇਸ ਸਬੰਧੀ ਕਿਸਾਨਾਂ ਮਨਪ੍ਰੀਤ ਸਿੰਘ ਪੁੱਤਰ ਚਤੁਰ ਸਿੰਘ ਦੇ 2 ਏਕੜ,ਸਤਨਾਮ ਸਿੰਘ ਦੀ ਸਾਢੇ 5 ਏਕੜ,ਬੂਟਾ ਸਿੰਘ ਦੀ 2 ਏਕੜ,ਜਸਵਿੰਦਰ ਸਿੰਘ ਦੀ ਤਿੰਨ ਏਕੜ, ਹਰਬੰਸ ਸਿੰਘ ਦੀ ਸਾਢੇ ਤਿੰਨ ਏਕੜ,ਸਾਬਕਾ ਸਰਪੰਚ ਸ਼ਮਸੇਰ ਸਿੰਘ ਦੀ 8 ਏਕੜ,ਪੰਡਿਤ ਭਿੰਦਾ ਸਿੰਘ ਦੀ ਢਾਈ ਏਕੜ,ਜਸਵੰਤ ਸਿੰਘ ਦੀ 4 ਏਕੜ ਨੇ ਦੱਸਿਆ ਕਿ ਉਨ੍ਹਾਂ ਅਤੇ ਪਿੰਡ ਦੀ 60 ਏਕੜ ਝੋਨੇ ਦੀ ਫਸਲ ਵਿੱਚ 5-5 ਫੁੱਟ ਪਾਣੀ ਚੜ੍ਹ ਗਿਆ ਸੀ ਅਤੇ ਝੋਨਾ ਪੂਰੀ ਤਰ੍ਹਾਂ ਨਾਲ ਡੁੱਬ ਗਿਆ ਸੀ ਉਨ੍ਹਾਂ ਦੱਸਿਆ ਅੱਜ ਖੇਤਾਂ ‘ਚ ਗੇੜ ਲਾਇਆ ਤਾਂ ਫਸਲ ਨੂੰ ਦੇਖਕੇ ਰੌਣਾ ਆਇਆ ਕਿ ਪਾਣੀ ਭਾਂਵੇ ਘੱਟਣ ਕਾਰਨ ਝੋਨੇ ਦੀ ਫਸਲ ਨੰਗੀ ਹੋ ਗਈ ਹੈ ਪਰ ਪੂਰੀ ਤਰ੍ਹਾਂ ਝੁਲਸ ਗਈ ਹੈ।
ਉਨ੍ਹਾਂ ਦੱਸਿਆ ਕਿ 80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਲੈਕੇ ਝੋਨੇ ਦੀ ਬੀਜਾਂਦ ਕੀਤੀ ਸੀ ਅਤੇ ਉਨ੍ਹਾਂ ਦਾ 20 ਹਜਾਰ ਪ੍ਰਤੀ ਏਕੜ ਝੋਨੇ ਦੀ ਲਵਾਈ ਵਿੱਚ ਖਰਚ ਹੋ ਗਿਆ,ਹੁਣ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ,ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਕੋਈ ਵੀ ਸਰਕਾਰੀ ਅਧਿਕਾਰੀ,ਰਾਜਨੈਤਿਕ ਆਗੂ ਉਨ੍ਹਾਂ ਦੀ ਫਸਲ ਦੇਖਣ ਲਈ ਨਹੀਂ ਆਇਆ,ਕਿਸਾਨਾਂ ਨੇ ਢੁੱਕਵੇ ਮੁਆਵਜੇ ਦੀ ਮੰਗ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਅੱਗੇ ਕਣਕ ਦੀ ਬੀਜਾਈ ਕਰ ਸਕਣ। ਉਨ੍ਹਾਂ ਦੱਸਿਆ ਜਿਹੜੇ ਕਬੀਲਦਾਰੀ ਦੇ ਕਾਰਜ ਇਸ ਫਸਲ ਦੇ ਆਸਰੇ ਕਰਨੇ ਸੀ ਉਨ੍ਹਾਂ ਨੂੰ ਪੂਰਾ ਕਰਨ ਲਈ ਮੁਆਵਜਾ ਦਿੱਤਾ ਜਾਵੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...
ਇਸ ਤੋਂ ਇਲਾਵਾ ਜਦ ਸਾਡੇ ਪ੍ਰਤੀਨਿਧ ਨੇ ਹੋਰ ਪਿੰਡਾਂ ਦਾ ਦੋਰਾ ਕਰਕੇ ਦੇਖਿਆ ਕਿ ਕਈ ਹੋਰ ਕਿਸਾਨਾਂ ਦੀ ਫਸਲ ਝੁਲਸੀ ਪਈ ਸੀ। ਇਕ ਕਿਸਾਨ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਖੇਤ ‘ਚ ਗੋਭੀ ਅਤੇ ਹੋਰ ਸਬਜੀਆਂ ਦੀ ਬੀਜਾਂਦ ਕੀਤੀ ਸੀ ਜੋ ਮੀਂਹ ਦੇ ਪਾਣੀ ਨਾਲ ਤਬਾਹ ਹੋ ਗਈਆਂ ਹਨ। ਜਿਸ ਕਾਰਨ ਤਬਾਹ ਹੋਈਆਂ ਸਬਜ਼ੀਆਂ ਦੀ ਵਜ੍ਹਾ ਕਾਰਨ ਸਬਜੀਆਂ ਦੇ ਭਾਅ ਅਸਮਾਨ ਨੂੰ ਛੂੰਹ ਗਏ ਹਨ ਜਿਸ ਕਾਰਨ ਲੋਕਾਂ ਆਮ ਲੋਕਾਂ ਦਾ ਬਜਟ ਹਿੱਲ ਗਿਆ ਹੈ। ਇਸੇ ਤਰ੍ਹਾਂ ਤਾਜੋਕੇ, ਘੁੰਨਸ, ਤਾਜੋਕੇ, ਢਿਲਵਾਂ, ਜੈਮਲ ਸਿੰਘ ਵਾਲਾ ਆਦਿ ਪਿੰਡਾਂ ‘ਚ ਵੀ ਫਸਲਾਂ ਤਬਾਹ ਹੋਣ ਦੇ ਸਮਾਚਾਰ ਮਿਲ ਰਹੇ ਹਨ।
ਇਸ ਸਬੰਧੀ ਜਦ ਐੱਸ.ਡੀ.ਐੱਮ ਤਪਾ ਆਯੂਸ਼ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਖਰਾਬ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਭ ਤੋਂ ਪਹਿਲਾਂ ਕੁਦਰਤੀ ਆਫਤ ਨਾਲ ਮਰੇ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜਿਨ੍ਹਾਂ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਅਤੇ ਬਾਅਦ ‘ਚ ਫਸਲਾਂ ਦਾ ਮੁਆਇਨਾ ਕਰਕੇ ਮੁਆਵਜ਼ਾ ਦਿੱਤਾ ਜਾਵੇ,ਇਹ ਸਾਰਾ ਕੰਮ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8