ਖੇਤੀਬਾੜੀ ਦਵਾਈਆਂ ਦੀ ਦੁਕਾਨ ਤੋਂ ਹੋਈ ਚੋਰੀ! CCTV ਕੈਮਰੇ ਵੀ ਭੰਨੇ
Sunday, Sep 14, 2025 - 12:14 PM (IST)

ਭਵਾਨੀਗੜ੍ਹ (ਕਾਂਸਲ)- ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਬੀਤੀ ਰਾਤ ਸ਼ਹਿਰ ਦੀਆਂ ਨਾਭਾ ਕੈਂਚੀਆਂ ਵਿਖੇ ਸਥਿਤ ਖੇਤੀਬਾੜੀ ਦੀਆਂ ਦਵਾਈਆਂ ਦੀ ਇਕ ਮਸ਼ਹੂਰ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ 20 ਹਜ਼ਾਰ ਰੁਪਏ ਦੇ ਕਰੀਬ ਨਗਦੀ ਅਤੇ ਹੋਰ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤੇਜੇ ਪੈਸਟੀਸਾਇਡ ਦੇ ਮਾਲਕ ਪਵਿੱਤਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਚੋਰ ਗਿਰੋਹ ਦੇ ਮੈਂਬਰਾਂ ਨੇ ਉਸ ਦੀ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕਮੈਰਿਆਂ ਦੀ ਭੰਨ ਤੋੜ ਕੀਤੀ ਅਤੇ ਫਿਰ ਦੁਕਾਨ ਅੰਦਰ ਲੱਗੇ ਕਾਊਂਟਰ ਦੇ ਸਾਰੇ ਦਰਾਜਾਂ ਦੀ ਭੰਨ ਤੋੜ ਕਰਕੇ ਇਨ੍ਹਾਂ ’ਚ ਪਈ 20 ਹਜ਼ਾਰ ਰੁਪਏ ਦੇ ਕਰੀਬ ਦੀ ਨਗਦੀ ਅਤੇ ਦੁਕਾਨ ’ਚ ਲੱਗਿਆ ਵਾਈਫਾਈ ਵਾਲਾ ਮੋਡਮ ਅਤੇ ਹੋਰ ਸਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਸ ਨੇ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਾਲੇ ਡੀ.ਵੀ.ਆਰ ਨੂੰ ਚੈੱਕ ਕੀਤਾ ਤਾਂ ਦੇਖਿਆ ਕਿ ਦੁਕਾਨ ਅੰਦਰ ਦੋ ਅਣਪਛਾਤੇ ਰਾਤ ਸਮੇਂ ਦਾਖ਼ਲ ਹੋਏ ਸਨ। ਜਿਨ੍ਹਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਅਤੇ ਸੱਬਲਾਂ ਵਗੈਰਾ ਮੌਜੂਦ ਸਨ। ਪਵਿੱਤਰ ਸਿੰਘ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਸਥਾਨਕ ਪੁਲਸ ਨੂੰ ਦਿੱਤੀ ਅਤੇ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8