ਸਪਰੇਅ ਚੜ੍ਹਨ ਕਾਰਨ ਮਿਹਨਤਕਸ਼ ਪਰਿਵਾਰ ਦੇ ਨੌਜਵਾਨ ਦੀ ਹੋਈ ਮੌਤ
Monday, Sep 15, 2025 - 05:53 PM (IST)

ਧਰਮਗੜ੍ਹ (ਬੇਦੀ) : ਧਰਮਗੜ੍ਹ ਦੇ ਮਿਹਨਤਕਸ਼ ਪਰਿਵਾਰ ਨਾਲ ਇਕ ਨੌਜਵਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੱਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਧਰਮਗੜ੍ਹ (40) ਦਿਨ ਸਮੇਂ ਖੇਤ ਵਿਚ ਕੀਟਨਾਸ਼ਕ ਦਵਾਈ ਦਾ ਸਪਰੇਅ ਕਰਕੇ ਆਇਆ ਸੀ ਅਤੇ ਰਾਤ ਨੂੰ ਤਕਰੀਬਨ 10 ਕੁ ਵਜੇ ਬਿਲਕੁਲ ਠੀਕ-ਠਾਕ ਸੁੱਤਾ ਸੀ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਤਕਰੀਬਨ ਢਾਈ ਕੁ ਵਜੇ ਉਸ ਨੇ ਉੱਠ ਕੇ ਪਾਣੀ ਵੀ ਪੀਤਾ ਪਰ ਜਦੋਂ ਸਵੇਰ ਸਮੇਂ ਤਕਰੀਬਨ ਪੰਜ ਕੁ ਵਜੇ ਉਹ ਉਠਾਉਣ ਗਏ ਤਾਂ ਉਹ ਨਹੀਂ ਉੱਠਿਆ।
ਇਸ ਉਪਰੰਤ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਸੁਨਾਮ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸੱਤਪਾਲ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਮ੍ਰਿਤਕ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਿਹਨਤਕਸ਼ ਪਰਿਵਾਰ ਹੈ। ਉਨ੍ਹਾਂ ਪ੍ਰਸ਼ਾਸ਼ਨ ਅੱਗੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ।