ਨਹਿਰ ਦੇ ਪੁਲ਼ ਵਾਲੇ ਸ਼ਰਾਬ ਦੇ ਠੇਕੇ ''ਤੇ ਹੋ ਗਈ ਚੋਰੀ! ਡੇਢ ਲੱਖ ਦੀ ਸ਼ਰਾਬ ਚੋਰੀ
Sunday, Sep 07, 2025 - 02:05 PM (IST)

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਪੈਂਦੇ ਪਿੰਡ ਮੂੰਮ ਨੇੜੇ ਬਠਿੰਡਾ ਮੈਦਾਨ 'ਚ ਨਹਿਰ ਚੱਕ ਦੇ ਪੁਲ ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ਵਿੱਚੋਂ 43 ਪੇਟੀਆਂ ਸ਼ਰਾਬ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਠੇਕੇ ਦੇ ਕਰਿੰਦੇ ਮਨੀਸ਼ ਨੇ ਦੱਸਿਆ ਕਿ ਪਿਛਲੀ ਰਾਤ ਲਗਭਗ 10 ਵਜੇ ਠੇਕਾ ਬੰਦ ਕਰਕੇ ਉਹ ਸੌਂ ਗਏ ਸਨ। ਸਵੇਰੇ ਉੱਠਣ 'ਤੇ ਪਤਾ ਲੱਗਾ ਕਿ ਪਿਛਲੇ ਪਾਸੇ ਵਾਲੇ ਦਰਵਾਜ਼ੇ ਦੀ ਕੁੰਡੀ ਖੋਲ ਕੇ ਠੇਕੇ ਦੇ ਨਾਲ ਲੱਗਦੇ ਸਟੋਰ ਰੂਮ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਗਾਇਬ ਸਨ।
ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ! ਸਕੂਲੀ ਵਿਦਿਆਰਥਣ ਨੂੰ Kidnap ਕਰ ਕਈ ਦਿਨਾਂ ਤਕ ਰੋਲ਼ੀ ਪੱਤ
ਉਸ ਨੇ ਦੱਸਿਆ ਕਿ ਚੋਰ 38 ਪੇਟੀਆਂ ਸੌਂਫੀਆ ਸ਼ਰਾਬ, 3 ਪੇਟੀਆਂ ਬੀਅਰ, 1 ਪੇਟੀ ਅੰਗਰੇਜ਼ੀ ਅਤੇ 1 ਪੇਟੀ ਵੋਧਕਾ ਲੈ ਗਏ, ਜਿਸ ਦੀ ਕੁੱਲ ਕੀਮਤ ਲਗਭਗ ਡੇਢ ਲੱਖ ਰੁਪਏ ਬਣਦੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਠੇਕਿਆਂ ਦੀ ਚੈਕਿੰਗ ਟੀਮ ਦੇ ਆਗੂ ਮਨਪ੍ਰੀਤ ਸਿੰਘ ਨੇ ਕਿਹਾ ਕਿ ਘਟਨਾ ਦੀ ਪੂਰੀ ਜਾਂਚ ਕਰਕੇ ਰਿਪੋਰਟ ਕੰਪਨੀ ਦੇ ਮਾਲਕਾਂ ਨੂੰ ਸੌਂਪੀ ਜਾਵੇਗੀ। ਥਾਣਾ ਮਹਿਲ ਕਲਾਂ ਦੇ ਏ.ਐੱਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਅਧਾਰ 'ਤੇ ਠੇਕੇ ਦੇ ਕਰਿੰਦੇ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਪੁਲਸ ਵੱਲੋਂ ਖਾਸ ਟੀਮ ਦਾ ਗਠਨ ਕਰਕੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8