ਪਟਿਆਲਾ, ਸੰਗਰੂਰ, ਸ਼ੁਤਰਾਣਾ ਤੇ ਲਹਿਰਾਗਾਗਾ ਦੇ ਪਿੰਡਾਂ ਲਈ ਖਤਰੇ ਦੀ ਘੰਟੀ, ਕਿਸੇ ਸਮੇਂ ਵੀ...
Saturday, Sep 06, 2025 - 11:57 AM (IST)

ਖਨੌਰੀ/ਪਾਤੜਾਂ (ਸੁਖਦੀਪ ਸਿੰਘ ਮਾਨ) : ਘੱਗਰ/ਖਨੌਰੀ ਸੈਫ਼ਨ 'ਤੇ ਅੱਜ ਸਵੇਰੇ 750.3 ਫੁੱਟ 14,150 ਕਿਊਸਿਕ ਪਾਣੀ ਦਾ ਪੱਧਰ ਹੋ ਗਿਆ ਹੈ, ਜਿਹੜਾ ਖ਼ਤਰੇ ਦੇ ਨਿਸ਼ਾਨ ਤੋਂ ਦੋ ਤੋਂ ਢਾਈ ਫੁੱਟ ਉੱਤੇ ਚਲਾ ਗਿਆ ਹੈ,ਜਿਸ ਕਾਰਨ ਜ਼ਿਲਾ ਪਟਿਆਲਾ ਅਤੇ ਸੰਗਰੂਰ ਦੇ ਹਲਕਾ ਸ਼ੁਤਰਾਣਾ ਅਤੇ ਹਲਕਾ ਲਹਿਰਾਗਾਗਾ ਦੇ ਪਿੰਡਾਂ ਨੂੰ ਖ਼ਤਰਾ ਵੱਧਦਾ ਜਾ ਰਿਹਾ ਹੈ। ਹਲਕਾ ਸ਼ੁਤਰਾਣਾ ਦੇ ਪਿੰਡ ਹਰਚੰਦਪੁਰਾ ਵਿਖੇ ਘੱਗਰ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿਚ ਵੜਨ ਲੱਗ ਪਿਆ ਹੈ, ਇਹ ਸਥਿਤੀ ਬੀਤੇ ਕੱਲ੍ਹ ਵੀ ਬਣੀ ਸੀ ਪਰ ਸਥਾਨਕ ਲੋਕਾਂ ਅਤੇ ਫੌਜ ਦੀ ਟੀਮ ਨੇ ਮਿਲ ਕੇ ਇਸਨੂੰ ਕਾਬੂ ਕਰ ਕੇ ਰੱਖਿਆ ਹੋਇਆ ਸੀ ਪਰ ਅੱਜ ਸਵੇਰੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਹੋਰ ਉੱਚਾ ਚਲੇ ਜਾਣ ਕਰਕੇ ਪਿੰਡ ਹਰਚੰਦਪੁਰਾ ਵਿਖੇ ਘੱਗਰ ਓਵਰਫਲੋਅ ਹੋ ਕੇ ਖੇਤਾਂ ਵਿਚ ਪਾਣੀ ਜਾਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਹੋ ਗਿਆ ਵੱਡਾ ਐਲਾਨ, ਛੁੱਟੀਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਇਸਨੂੰ ਦੇਖਦੇ ਹੋਏ ਸਥਾਨਕ ਕਿਸਾਨਾਂ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਗੁਹਾਰ ਲਗਾਈ ਹੈ ਕਿ ਪਿੰਡੋਂ-ਪਿੰਡੀ ਮਿੱਟੀ ਦੀਆਂ ਟਰਾਲੀਆਂ ਭਰ ਲਿਆਂਦੀਆਂ ਜਾਣ ਤਾਂ ਕਿ ਘੱਗਰ ਦਰਿਆ ਵਿਚ ਪਾੜ ਪੈਣ ਤੋਂ ਰੋਕਿਆ ਜਾ ਸਕੇ ਕਿਉਂਕਿ ਘੱਗਰ ਵਿਚ ਬੀਤੇ ਦੋ ਤਿੰਨ ਦਿਨਾਂ ਤੋਂ ਪਾਣੀ ਦਾ ਪੱਧਰ ਵੱਧਦਾ ਹੀ ਜਾ ਰਿਹਾ ਹੈ। ਇਹ ਪੱਧਰ ਹੁਣ ਖ਼ਬਰ ਲਿਖੇ ਜਾਣ ਤੱਕ 750.4 ਤੱਕ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹੜ੍ਹਾਂ 2023 ਦੌਰਾਨ ਘੱਗਰ ਕਰੀਬ 752 ਦੇ ਨੇੜੇ ਤੇੜੇ ਟੁੱਟ ਗਿਆ ਸੀ, ਜਿਸ ਕਾਰਨ ਜ਼ਿਲਾ ਪਟਿਆਲਾ, ਸੰਗਰੂਰ ਅਤੇ ਮਾਨਸਾ ਦੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਬਜ਼ੁਰਗਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e