ਨਗਰ ਪੰਚਾਇਤ ਚੋਣਾਂ: ਬਰੀਵਾਲਾ 'ਚ ਕਾਂਗਰਸ ਨੇ ਕਰਵਾਈ ਬੱਲੇ-ਬੱਲੇ

12/17/2017 6:29:54 PM

ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)— ਐਤਵਾਰ ਨੂੰ ਯਾਨੀ ਕਿ 17 ਦਸੰਬਰ ਨੂੰ ਪੰਜਾਬ 'ਚ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ/ਕੌਂਸਲਾਂ ਲਈ ਵੋਟਾਂ ਪਈਆਂ। ਵੱਡੀ ਗਿਣਤੀ 'ਚ ਪੋਲਿੰਗ ਬੂਥਾਂ 'ਤੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਾਂ ਸਵੇਰੇ 8 ਵਜੇ ਤੋਂ 4 ਵਜੇ ਤੱਕ ਪਈਆਂ। ਵੋਟਾਂ ਦੀ ਸਮਾਪਤੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ। ਸ੍ਰੀ ਮੁਕਤਸਰ ਦੇ ਬਰੀਵਾਲਾ 'ਚ 11 ਵਾਰਡਾਂ 'ਚੋਂ ਕਾਂਗਰਸ 9 ਸੀਟਾਂ ਤੇ, ਸ਼੍ਰੋਮਣੀ ਅਕਾਲੀ ਦਲ 1 ਸੀਟ ਅਤੇ ਇਕ ਆਜ਼ਾਦ ਜੇਤੂ ਆਜ਼ਾਦ ਉਮੀਦਵਾਰ ਨੂੰ ਵੀ ਜਿੱਤ ਪ੍ਰਾਪਤ ਹੋਈ।  
ਜੇਤੂ ਉਮੀਦਵਾਰਾਂ ਦੀ ਸੂਚੀ 
ਵਾਰਡ ਨੰਬਰ 1- ਸੁਖਮੰਦਰ ਕੌਰ (ਆਜ਼ਾਦ)
ਵਾਰਡ ਨੰਬਰ 2- ਕੁਲਦੀਪ ਸਿੰਘ (ਕਾਂਗਰਸ)
ਵਾਰਡ ਨੰਬਰ 3- ਕੈਲੋ (ਕਾਂਗਰਸ)
ਵਾਰਡ ਨੰਬਰ 4- ਚਰਨ ਦਾਸ (ਅਕਾਲੀ ਦਲ)
ਵਾਰਡ ਨੰਬਰ 5- ਨੇਹਾ (ਕਾਂਗਰਸ)
ਵਾਰਡ ਨੰਬਰ 6- ਵਿਜੇਪਾਲ (ਕਾਂਗਰਸ)
ਵਾਰਡ ਨੰਬਰ 7- ਰਾਮਦਾਸ (ਕਾਂਗਰਸ)
ਵਾਰਡ ਨੰਬਰ 8- ਅਨੀਤਾ ਰਾਣੀ (ਕਾਂਗਰਸ)
ਵਾਰਡ ਨੰਬਰ 9- ਕਾਂਤਾ ਰਾਣੀ (ਕਾਂਗਰਸ)
ਵਾਰਡ ਨੰਬਰ 10 - ਧਰਮਵੀਰ (ਕਾਂਗਰਸ)
ਵਾਰਡ ਨੰਬਰ 11- ਸੁਖਵਿੰਦਰ ਕੌਰ (ਕਾਂਗਰਸ)


Related News