ਸਾਊਥ 'ਚ ਦਿਲਜੀਤ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ 'ਤੁਰਲੇ ਵਾਲੀ ਪੱਗ', ਤਸਵੀਰਾਂ ਨੇ ਖਿੱਚਿਆ ਧਿਆ

Monday, Jun 17, 2024 - 01:48 PM (IST)

ਸਾਊਥ 'ਚ ਦਿਲਜੀਤ ਦੀ ਬੱਲੇ-ਬੱਲੇ, ਦੋਸਾਂਝਾਵਾਲੇ ਵਾਂਗ ਪ੍ਰਭਾਸ ਨੇ ਸਜਾਈ 'ਤੁਰਲੇ ਵਾਲੀ ਪੱਗ', ਤਸਵੀਰਾਂ ਨੇ ਖਿੱਚਿਆ ਧਿਆ

ਜਲੰਧਰ (ਬਿਊਰੋ) : ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਹਰ ਪਾਸੇ ਛਾਇਆ ਹੋਇਆ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।

PunjabKesari

ਦਰਅਸਲ, ਇਸ ਵੀਡੀਓ 'ਚ ਦਿਲਜੀਤ ਦੋਸਾਂਝ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਜਿਹੜੀ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਹੈ ਦਿਲਜੀਤ ਦੋਸਾਂਝ ਤੇ ਪ੍ਰਭਾਸ ਦੀ ਤੁਰਲੇ ਵਾਲੀ ਪੱਗ। 

PunjabKesari

ਦੱਸ ਦਈਏ ਕਿ ਵੀਡੀਓ 'ਚ ਦਿਲਜੀਤ ਦੋਸਾਂਝ ਤੇ ਪ੍ਰਭਾਸ ਇਕੋ ਜਿਹੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਦੋਵਾਂ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਸ ਵੀਡੀਓ ਨੂੰ ਪੋਸਟ ਕਰਦਿਆਂ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ ਹੈ- 'Bhairva Anthem Coming Soon 🙏🏽 ਨਾਲ ਹੀ ਲਿਖਿਆ ਪੰਜਾਬ ਤੇ ਸਾਊਥ। ਪੰਜਾਬੀ ਆ ਗਏ ਓਏ...🤟🏾ਡਾਰਲਿੰਗ।' ਦਿਲਜੀਤ ਨੇ ਇਹ ਵੀਡੀਓ ਪ੍ਰਭਾਸ ਨੂੰ ਵੀ ਟੈਗ ਕੀਤੀ ਹੈ। ਇਸ ਵੀਡੀਓ 'ਚ ਪ੍ਰਭਾਸ ਦੀ ਫ਼ਿਲਮ ਦਾ ਹੀ ਗੀਤ ਚੱਲ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ।

PunjabKesari

ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ।

PunjabKesari

ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

PunjabKesari
PunjabKesari

PunjabKesari

PunjabKesari


author

sunita

Content Editor

Related News