ਨਾਭਾ ਓਪਨ ਜੇਲ੍ਹ ਦੇ ਮ੍ਰਿਤਕ ਕੈਦੀ ਦਾ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ

Friday, May 21, 2021 - 04:26 PM (IST)

ਨਾਭਾ ਓਪਨ ਜੇਲ੍ਹ ਦੇ ਮ੍ਰਿਤਕ ਕੈਦੀ ਦਾ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ

ਨਾਭਾ (ਜੈਨ) : ਸਥਾਨਕ ਓਪਨ ਖੇਤੀਬਾੜੀ ਜੇਲ੍ਹ ਦੇ ਮ੍ਰਿਤਕ ਕੈਦੀ ਰਘਬੀਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਬੁੱਗਾ ਕਲਾਂ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ ਕੀਤਾ ਗਿਆ। ਇਸ ਕੈਦੀ ਨੂੰ ਦੋ ਹਫ਼ਤੇ ਪਹਿਲਾਂ ਹੀ ਇਥੇ ਖੁੱਲ੍ਹੀ ਜੇਲ੍ਹ ਵਿਚ ਚੰਗੇ ਆਚਰਣ ਕਾਰਨ ਸ਼ਿਫਟ ਕੀਤਾ ਗਿਆ ਸੀ। ਮ੍ਰਿਤਕ ਕੈਦੀ ਨੂੰ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਹੋਈ ਸੀ।

ਅਚਾਨਕ ਹੀ ਪਿਛਲੀ ਰਾਤ ਨੂੰ ਸਾਹ ਦੀ ਤਕਲੀਫ਼ ਤੇ ਆਕਸੀਜਨ ਦੀ ਘਾਟ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਪੁਲਸ ਦੇ ਜਾਂਚ ਅਧਿਕਾਰੀ ਪੰਜਾਬ ਸਿੰਘ ਅਨੁਸਾਰ ਧਾਰਾ-176 ਅਧੀਨ ਕਾਰਵਾਈ ਕੀਤੀ ਗਈ। ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਵੀਡੀਓਗ੍ਰਾਫੀ ਕਰਕੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਲਾਸ਼ ਵਾਰਸਾਂ ਨੂੰ ਦੇ ਦਿੱਤੀ ਗਈ। ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਅਨੁਸਾਰ ਖੇਤੀਬਾੜੀ ਜੇਲ੍ਹ ਵਿਚ ਸਾਰੇ 34 ਕੈਦੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਲਗਵਾ ਦਿੱਤੀ ਗਈ ਹੈ।


author

Babita

Content Editor

Related News