ਨਾਭਾ ਪਹੁੰਚੇ ਧਰਮਸੋਤ ਨੇ ਪਾਕਿਸਤਾਨ ਨੂੰ ਦਿੱਤੀ ਇਹ ਨਸੀਅਤ (ਵੀਡੀਓ)

Saturday, Oct 05, 2019 - 11:44 AM (IST)

ਨਾਭਾ (ਰਾਹੁਲ)—ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਵਿਖੇ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੇ ਵਿਕਾਸ ਕਾਰਜਾਂ ਦੇ ਲਈ ਵੱਖ-ਵੱਖ ਸਕੀਮਾਂ ਤਹਿਤ ਚੈੱਕ ਵੰਡੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਕਾਰੀਡੋਰ 'ਤੇ ਫੀਸ ਲਗਾਉਣ ਵਾਲੀ ਗੱਲ ਨੂੰ ਵਾਪਸ ਲਵੇ ਤੇ ਆਪਣਾ ਦਿਲ ਵੱਡਾ ਕਰੇ। ਧਰਮਸੋਤ ਨੇ ਕਿਹਾ ਕਿ ਇਹ ਗੁਰੂ ਦੀ ਗੱਲ ਹੈ, ਕਿਉਂਕਿ ਉਹ ਵੀ ਗੁਰੂ ਨਾਨਕ ਨੂੰ ਮੰਨਦੇ ਹਨ ਅਸੀਂ ਵੀ ਗੁਰੂ ਨਾਨਕ ਨੂੰ ਮੰਨਦੇ ਹਾਂ ਤੇ ਸਾਰੀਆਂ ਦੁਨੀਆ ਵੀ ਗੁਰੂ ਨਾਨਕ ਨੂੰ ਮੰਨਦੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਜਰੂਰ ਆਉਣਗੇ।

ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ 2 ਕਰੋੜ ਰੁਪਏ ਦੇ ਚੈੱਕ ਵੰਡੇ ਹਨ। ਇਹ ਚੈੱਕ ਵੱਖਰੀਆਂ-ਵੱਖਰੀਆਂ ਸੰਸਥਾਵਾਂ ਨੂੰ ਦਿੱਤੇ ਹਨ ਅਤੇ ਸਵਾ ਕਰੋੜ ਰੁਪਇਆ ਨਗਰ ਕੌਂਸਲ ਨੂੰ ਦਿੱਤਾ ਹੈ।


author

Shyna

Content Editor

Related News