ਨਾਲੇ ’ਚ ਡਿੱਗੀ ਗਾਂ ਨੂੰ ਬਾਹਰ ਕੱਢਿਆ

Sunday, Jun 24, 2018 - 03:55 AM (IST)

ਝਬਾਲ,  (ਨਰਿੰਦਰ)-  ਨੌਜਵਾਨਾਂ ਦਾ ਉਤਸ਼ਾਹ ਬੇਜ਼ੁਬਾਨੇ ਪਸ਼ੂਆਂ,ਪੰਛੀਆਂ ਪ੍ਰਤੀ ਪਿਆਰ ਅਤੇ ਲਗਾਅ ਦੀ ਮਿਸਾਲ ਬੀਤੀ ਰਾਤ ਕਸਬਾ ਝਬਾਲ ਵਿਖੇ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਝਬਾਲ ਦੇ ਬਾਹਰਵਾਰ ਤਰਨਤਾਰਨ ਰੋਡ ’ਤੇ ਸਡ਼ਕ ਬਣਾਉਣ ਵਾਲੀ ਕੰਪਨੀ ਵੱਲੋਂ ਪਾਣੀ ਦੇ ਨਿਕਾਸ ਲਈ ਸਡ਼ਕ ਦੀ ਸਾਈਡ ’ਤੇ ਬਣਾਏ ਪੱਕੇ ਵੱਡੇ ਗੰਦੇ ਪਾਣੀ ਨਾਲ ਭਰੇ ਨਾਲੇ ਵਿਚ ਇਕ ਅਵਾਰਾ ਗਾਂ ਬੀਤੀ ਰਾਤ ਨਾਲੇ ਉਪਰੋਂ ਟੁੱਟੀ ਥੋਡ਼੍ਹੀ ਜਿਹੀ  ਸਲੈਬ ਵਿਚੋਂ  ਨਾਲੇ ਵਿਚ ਡਿੱਗ ਪਈ। ਜਿਸ ਨੂੰ ਡਿੱਗਦੀ ਨੂੰ ਕੁਝ ਨੇਡ਼ੇ ਖਡ਼ੇ ਨੌਜਵਾਨਾਂ ਨੇ ਵੇਖ ਲਿਆ ਪਰ ਉਪਰ ਬਹੁਤ ਭਾਰੀ ਸਲੈਬ ਹੋਣ ਕਰਕੇ ਤੇ ਜਗ੍ਹਾਾ ਥੋੜ੍ਹੀ ਹੋਣ ਕਾਰਨ ਉਹ ਗਾਂ ਨੂੰ ਬਾਹਰ ਕੱਢਣ ’ਚ ਅਸਮਰਥ ਸਨ ਅਤੇ ਉਤੋਂ ਰਾਤ ਦਾ ਹਨੇਰਾ ਸੀ। ਭੱਜ ਨੱਠ ਕਰਕੇ ਇਕ ਜੇ.ਸੀ.ਬੀ. ਬੁਲਾਈ ਜਿਸ ਨੇ ਆ ਕੇ ਸਲੈਬ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਜ਼ਿਆਦਾ ਵੱਡੀ ਅਤੇ  ਸਖਤ ਹੋਣ ਕਾਰਨ ਆਖਰ ਜੇ.ਸੀ.ਬੀ. ਵਾਲੇ ਨੇ ਵੀ ਹੱਥ ਖਡ਼ੇ ਕਰ ਦਿੱਤੇ ਪਰ ਇਕੱਠੇ ਹੋਏ ਨੌਜਵਾਨਾਂ  ਨਵ ਝਬਾਲ, ਲਾਲੀ ਫੋਟੋਗ੍ਰਾਫਰ, ਬਾਊ ਮਿਸਤਰੀ, ਗੁਰਵਿੰਦਰ ਸਿੰਘ ਮਿਸਤਰੀ, ਸਤਨਾਮ ਸਿੰਘ, ਹਰਿੰਦਰ ਸਿੰਘ, ਕੰਤਾ ਝਬਾਲ ਖੁੱਰਦ, ਜੋਬਨ, ਅਕਾਸ਼, ਤੇਜਿੰਦਰ ਸਿੰਘ ਬੱਬੂ, ਵਿੱਕੀ ਸੁੱਘਾਂ, ਮਦਨ ਝਬਾਲ ਆਦਿ ਨੇ ਹੌਂਸਲਾ ਨਹੀਂ ਹਾਰਿਆ ਅਤੇ ਆਪ ਹੀ ਲੈਂਟਰ ਤੋਡ਼ਨ ਵਾਲੀ ਮਸ਼ੀਨ ਨਾਲ ਸਲੈਬ ਤੋਡ਼ਨੀ ਸ਼ੁਰੂ ਕਰ ਦਿੱਤੀ ਪ੍ਰੰਤੂ ਉਹ ਵੀ ਜੁਆਬ ਦੇ ਗਈ। ਨਾਲੇ ’ਚ ਮਰ ਰਹੀ ਗਾਂ ਨੂੰ ਵੇਖ ਕੇ ਨੌਜਵਾਨਾਂ ਦਾ ਖੁੂਨ ਖੌਲਿਆ ਅਤੇ ਉਨ੍ਹਾਂ ਨੇ ਵੱਡਾ ਜੈੱਕ ਅਤੇ ਥੱਮ੍ਹੀਆਂ  ਦੀ ਸਹਾਇਤਾ ਨਾਲ ਸਾਈਡ ਤੋਂ ਸਲੈਬ ਉੱਚੀ ਕਰਕੇ ਅਤੇ ਮੋਟਰਸਾਈਕਲਾਂ, ਕਾਰ ਅਤੇ ਆਪਣੇ ਮੋਬਾਇਲਾਂ ਦੀਆਂ ਲਾਈਟਾਂ ਜਗਾ ਕੇ ਆਖਰ 4 ਘੰਟੇ ਦੀ ਸਖਤ ਮਿਹਨਤ ਮਗਰੋਂ ਗਾਂ ਨੂੰ ਜਿਊਂਦੀ ਨੂੰ ਨਾਲੇ ’ਚੋਂ ਬਾਹਰ ਕੱਢਿਅਾ।  ਇਲਾਕੇ ਦੇ ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ  ਅਵਾਰਾਂ ਫਿਰ ਰਹੀਆਂ ਗਊਆਂ ਦੀ ਸਾਂਭ -ਸੰਭਾਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਅਵਾਰਾ ਗਊਆਂ ਮਰਨ ਲਈ ਮਜਬੂਰ ਹੋ ਰਹੀਆਂ ਹਨ।  ਜਦੋਂਕਿ ਗਊਸ਼ਾਲਾ ਵਾਲੇ ਵੀ ਚੰਗੀਆਂ ਗਾਵਾਂ ਨੂੰ ਰੱਖ ਕੇ ਬਾਕੀ  ਛੱਡ ਦਿੰਦੇ ਹਨ।


Related News