ਮੰਦਰ ਦੇ ਬਾਹਰ ਬੇਸਹਾਰਾ ਲੋਕਾਂ ਨੂੰ ਚੰਦਾ ਦੇਣ ਜਾ ਰਹੀ ਔਰਤ ਦੇ ਉੱਤੋਂ ਲੰਘ ਗਈ ਕਾਰ, ਮੌਕੇ ''ਤੇ ਹੋਈ ਦਰਦਨਾਕ ਮੌ.ਤ
Wednesday, Nov 06, 2024 - 03:48 AM (IST)
ਜਲੰਧਰ (ਵਰੁਣ)– ਟਾਂਡਾ ਰੋਡ ’ਤੇ ਅੱਧੀ ਰਾਤ 12 ਵਜੇ ਪ੍ਰਾਚੀਨ ਮੰਦਰ ਦੇ ਸਾਹਮਣੇ ਬੈਠੇ ਬੇਸਹਾਰਾ ਲੋਕਾਂ ਨੂੰ ਚੰਦਾ ਦੇਣ ਲਈ ਸੜਕ ਕਰਾਸ ਕਰ ਰਹੀ ਐੱਨ.ਆਰ.ਆਈ. ਦੀ ਪਤਨੀ ਨੂੰ ਐਕਸ.ਯੂ.ਵੀ. ਗੱਡੀ ਨੇ ਕੁਚਲ ਦਿੱਤਾ। ਗੱਡੀ ਦੇ ਟਾਇਰ ਔਰਤ ਦੇ ਸਿਰ ਉਤੋਂ ਲੰਘ ਗਏ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ, ਉਦੋਂ ਔਰਤ ਦੇ ਦੋਵੇਂ ਛੋਟੇ ਬੱਚੇ, ਭਰਾ ਅਤੇ ਉਸ ਦਾ ਦੋਸਤ ਕਾਰ ਵਿਚ ਬੈਠੇ ਸਨ।
ਥਾਣਾ ਨੰਬਰ 8 ਦੇ ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਨੀਲਾਮਹਿਲ ਦੀ ਰਹਿਣ ਵਾਲੀ ਰੀਆ (36) ਪਤਨੀ ਰਵੀ ਕੁਮਾਰ ਸੋਮਵਾਰ ਰਾਤੀਂ ਖਾਣਾ ਖਾਣ ਤੋਂ ਬਾਅਦ ਟਾਂਡਾ ਰੋਡ ’ਤੇ ਪ੍ਰਾਚੀਨ ਮਾਤਾ ਰਾਣੀ ਮੰਦਰ ਦੇ ਬਾਹਰ ਮੱਥਾ ਟੇਕਣ ਲਈ ਗੱਡੀ ਵਿਚੋਂ ਉਤਰੀ ਸੀ। ਬਾਹਰੋਂ ਮੱਥਾ ਟੇਕ ਕੇ ਉਸ ਨੇ ਮੰਦਰ ਦੇ ਬਾਹਰ ਬੈਠੇ ਬੇਸਹਾਰਾ ਲੋਕਾਂ ਨੂੰ ਚੰਦਾ ਦੇਣਾ ਸੀ, ਜਿਸ ਕਾਰਨ ਉਹ ਆਪਣੇ ਬੱਚਿਆਂ, ਭਰਾ ਅਤੇ ਉਸ ਦੇ ਦੋਸਤ ਨੂੰ ਗੱਡੀ ਵਿਚ ਬੈਠਣ ਦਾ ਕਹਿ ਕੇ ਦੂਜੀ ਸਾਈਡ ਸੜਕ ਕਰਾਸ ਕਰਨ ਹੀ ਲੱਗੀ ਸੀ ਕਿ ਦੋਆਬਾ ਚੌਕ ਵੱਲੋਂ ਆਈ ਤੇਜ਼ ਰਫਤਾਰ ਐਕਸ.ਯੂ.ਵੀ. ਗੱਡੀ ਨੇ ਰੀਆ ਨੂੰ ਕੁਚਲ ਦਿੱਤਾ ਅਤੇ ਉਸ ਨੂੰ ਘੜੀਸਦਾ ਹੋਇਆ ਲੈ ਗਿਆ। ਰੀਆ ਦਾ ਸਿਰ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਖੁੱਲ੍ਹੀਆਂ ਨਵੀਂਆਂ ਪਰਤਾਂ, ਥਾਣੇ 'ਚ ਮੌਜੂਦ ਫੌਜੀ ਦੇ ਬਿਆਨ ਨੇ ਬਦਲਿਆ ਕੇਸ ਦਾ 'ਐਂਗਲ'
ਐੱਸ.ਆਈ. ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਿਉਂ ਹੀ ਪੁਲਸ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਉਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਜਿਸ ਐਕਸ.ਯੂ.ਵੀ. ਗੱਡੀ ਨੇ ਇਹ ਐਕਸੀਡੈਂਟ ਕੀਤਾ ਹੈ, ਉਸ ਦਾ ਨੰਬਰ 4559 ਹੈ। ਉਨ੍ਹਾਂ ਕਿਹਾ ਕਿ ਗੱਡੀ ਨਾਲ ਐਕਸੀਡੈਂਟ ਕਰ ਕੇ ਚਾਲਕ ਟਾਂਡਾ ਫਾਟਕ ਵੱਲ ਗੱਡੀ ਭਜਾ ਕੇ ਲੈ ਗਿਆ ਸੀ। ਥਾਣਾ ਨੰਬਰ 8 ਵਿਚ ਰੀਆ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਰੀਆ ਦਾ ਪਤੀ ਕਾਫੀ ਸਮੇਂ ਤੋਂ ਜਰਮਨ ਵਿਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ; BSP ਨੇ ਪਾਰਟੀ ਪ੍ਰਧਾਨ ਗੜ੍ਹੀ ਨੂੰ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e