ਧੜ ਨਾਲੋਂ ਵੱਖ ਹੋ ਜ਼ਮੀਨ 'ਤੇ ਡਿੱਗੀ ਧੌਣ, ਪੰਜਾਬ 'ਚ ਵਿਆਹ ਵਾਲੇ ਘਰ ਰੂਹ ਕੰਬਾਊ ਮੌਤ

Monday, Nov 18, 2024 - 03:47 PM (IST)

ਧੜ ਨਾਲੋਂ ਵੱਖ ਹੋ ਜ਼ਮੀਨ 'ਤੇ ਡਿੱਗੀ ਧੌਣ, ਪੰਜਾਬ 'ਚ ਵਿਆਹ ਵਾਲੇ ਘਰ ਰੂਹ ਕੰਬਾਊ ਮੌਤ

ਨਵਾਂਗਾਓਂ (ਮੁਨੀਸ਼) : ਮੋਹਾਲੀ ਦੇ ਸਿੰਘਾ ਦੇਵੀ 'ਚ ਵਿਆਹ ਵਾਲੇ ਘਰ ਉਸ ਵੇਲੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਫੋਟੋਗ੍ਰਾਫਰ ਦੀ ਬਿਜਲੀ ਦਾ ਕਰੰਟ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਫੋਟੋਗ੍ਰਾਫਰ ਦੀ ਪਛਾਣ ਜਤਿੰਦਰ ਜੈਨ (32) ਉਰਫ਼ ਜਤਿਨ ਵਜੋਂ ਹੋਈ ਹੈ। ਉਹ ਬਲੌਂਗੀ ਵਿਖੇ ਸਟੂਡੀਓ ਚਲਾਉਂਦਾ ਸੀ ਅਤੇ ਫੇਜ਼-9 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇੱਥੇ ਇਕ ਘਰ 'ਚ ਵਿਆਹ ਸਮਾਰੋਹ ਚੱਲ ਰਿਹਾ ਸੀ ਅਤੇ ਫੋਟੋਗ੍ਰਾਫਰ ਜਤਿੰਦਰ ਉਸ ਘਰ 'ਚ ਮੌਜੂਦ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਨੂੰ ਨਵੇਂ ਹੁਕਮਾਂ ਨੇ ਪਾਈ Tension! ਪੜ੍ਹੋ ਕੀ ਹੈ ਪੂਰੀ ਖ਼ਬਰ

ਉਹ ਘਰ ਦੀ ਦੂਜੀ ਮੰਜ਼ਿਲ 'ਤੇ ਚਲਾ ਗਿਆ ਅਤੇ ਬਾਲਕਨੀ 'ਚ ਖੜ੍ਹੇ ਹੋ ਕੇ ਹੇਠਾਂ ਦੀ ਫੋਟੋ ਲੈਣ ਲੱਗਾ। ਇਸ ਦੌਰਾਨ ਛੱਤ ਕੋਲੋਂ ਲੰਘ ਰਹੀਆਂ 11 ਕੇ. ਵੀ. ਦੀ ਲਾਈਨ ਦੀਆਂ ਤਾਰਾਂ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉਹ ਤਾਰਾਂ ਨਾਲ ਚਿੰਬੜ ਗਿਆ। ਕਰੰਟ ਪੈਣ ਕਾਰਨ ਉਸ ਦੇ ਸਰੀਰ 'ਚ ਅੱਗ ਲੱਗ ਗਈ। ਥੋੜ੍ਹੀ ਦੇਰ ਬਾਅਦ ਉਸ ਦੀ ਧੌਣ ਹੇਠਾਂ ਜ਼ਮੀਨ 'ਤੇ ਡਿੱਗ ਗਈ ਅਤੇ ਧੜ ਬਾਲਕਨੀ 'ਚ ਲਟਕਿਆ ਰਹਿ ਗਿਆ। ਇਸ ਹਾਦਸੇ ਨੂੰ ਦੇਖਣ ਵਾਲੇ ਹਰ ਸ਼ਖ਼ਸ ਨੂੰ ਧੁਰ ਅੰਦਰ ਤੱਕ ਕਾਂਬਾ ਛਿੜ ਗਿਆ।

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ ਦੌਰਾਨ ਆ ਗਈ ਵੱਡੀ ਖ਼ਬਰ, ਬੇਹੱਦ Alert ਰਹਿਣ ਦੀ ਲੋੜ

ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰੀਬ 2 ਘੰਟਿਆਂ ਤੱਕ ਫੋਟੋਗ੍ਰਾਫਰ ਦਾ ਧੜ ਬਾਲਕਨੀ ਨਾਲ ਹੀ ਲਟਕਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਸਾਲ ਪਹਿਲਾਂ ਜਤਿੰਦਰ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਦੀ ਬਾਂਹ ਟੁੱਟ ਗਈ ਸੀ, ਜਿਸ 'ਚ ਰਾਡ ਪਾਉਣੀ ਪਈ ਸੀ। ਲੋਕਾਂ ਨੇ ਦੱਸਿਆ ਕਿ ਜਤਿੰਦਰ ਨੂੰ ਕਾਫੀ ਜਣਿਆਂ ਨੇ ਰੋਕਿਆ ਕਿ ਉਹ ਘਰ ਦੀ ਛੱਤ 'ਤੇ ਨਾ ਜਾਵੇ ਪਰ ਉਹ ਫੋਨ ਕਰਦੇ ਹੋਏ ਛੱਤ 'ਤੇ ਚਲਾ ਗਿਆ ਅਤੇ ਹੇਠਾਂ ਤੋਂ ਫੋਟੋਆਂ ਖਿੱਚਣ ਲੱਗਾ। ਇਸ ਤੋਂ ਬਾਅਦ ਉਹ ਤਾਰਾਂ ਦੀ ਲਪੇਟ 'ਚ ਆ ਗਿਆ ਅਤੇ ਸੜ ਗਿਆ। ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News