ਪੰਜਾਬੀ ਨੌਜਵਾਨ ਦੀ ਫਿਲਪਾਈਨ 'ਚ ਗੋਲੀਆਂ ਮਾਰ ਕੇ ਹੱਤਿਆ
Friday, Oct 11, 2019 - 07:47 PM (IST)

ਆਦਮਪੁਰ, (ਤਰਨਜੋਤ ਸਿੰਘ)— ਆਦਮਪੁਰ ਨੇੜਲੇ ਪਿੰਡ ਹਰੀਪੁਰ ਦੀ ਧਲਿਆਣਾ ਪਤੀ ਦੇ ਨੌਜਵਾਨ ਦੀ ਫਿਲਪਾਈਨ 'ਚ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹਰੀਪੁਰ ਦੀ ਧਲਿਆਣਾ ਪਤੀ ਦੇ ਵਸਨੀਕ ਅਮਰੀਕ ਸਿੰਘ ਦਿਓਲ ਦਾ ਨੌਜਵਾਨ ਪੁੱਤਰ ਗਗਨਦੀਪ ਸਿੰਘ ਉਰਫ ਰੋਡੂ ਉਮਰ ਕਰੀਬ 25 ਸਾਲ ਜੋ ਕਿ ਕਰੀਬ 7-8 ਮਹੀਨੇ ਪਹਿਲਾਂ ਹੀ ਘਰੋਂ ਆਪਣੇ ਚੰਗੇਰੇ ਭਵਿੱਖ ਲਈ ਫਿਲਪਾਈਨ ਵਿਖੇ ਕੰਮ ਦੀ ਭਾਲ 'ਚ ਗਿਆ ਸੀ।
ਗਗਨਦੀਪ ਦੀ ਮੌਤ ਦੀ ਖਬਰ ਪਿੰਡ ਪਹੁੰਚਦਿਆਂ ਹੀ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਇਕ ਭੈਣ ਜੋ ਕਿ ਵਿਆਹੀ ਹੈ। ਸਾਰੇ ਪਿੰਡ 'ਚ ਮ੍ਰਿਤਕ ਰੋਡੂ ਦੇ ਨੇਕ ਸੁਭਾਅ ਦੀਆਂ ਗੱਲਾਂ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੀ ਸਿਹਤ ਵੀ ਢਿੱਲੀ ਰਹਿਣ ਕਰਕੇ ਤੇ ਗਰੀਬੀ ਦੇ ਚਲਦਿਆਂ ਗਗਨਦੀਪ ਵਿਦੇਸ਼ 'ਚ ਚੰਗੇ ਭਵਿੱਖ ਦੀ ਭਾਲ 'ਚ ਗਿਆ ਸੀ।