ਹੱਤਿਆ ਦੇ ਮਾਮਲੇ ''ਚ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਕੀਤਾ ਬਰੀ

02/14/2017 7:20:49 PM

ਰੂਪਨਗਰ (ਕੈਲਾਸ਼) : ਦਿੱਲੀ ਤਿਹਾੜ ਜੇਲ ''ਚ ਬੰਦ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਪੁਲਸ ਕਾਂਸਟੇਬਲ ਦੀ ਹੱਤਿਆ ਦੇ ਚੱਲ ਰਹੇ ਇਕ ਮਾਮਲੇ ''ਚ ਜ਼ਿਲਾ ਅਦਾਲਤ ਰੂਪਨਗਰ ਵਲੋਂ ਸਬੂਤਾਂ ਦੀ ਘਾਟ ਦੇ ਚੱਲਦੇ ਮੰਗਲਵਾਰ ਬਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 21 ਦਸੰਬਰ 1992 ਦੇਰ ਸ਼ਾਮ ਲਗਭਗ 9. 15 ਵਜੇ ਗੁਰਦੁਆਰਾ ਗੜੀ ਸਾਹਿਬ ਦੇ ਨਾਲ ਲੱਗਦੇ ਖੇਤਾਂ ''ਚ ਕੁਝ ਵਿਅਕਤੀ ਜਿਨ੍ਹਾਂ ਕੋਲ ਹਥਿਆਰ ਸਨ, ਨੇ ਉਥੇ ਤਾਇਨਾਤ ਪੁਲਸ ਕਰਮਚਾਰੀਆਂ ''ਤੇ ਅਚਾਨਕ ਫਾਈਰਿੰਗ ਸ਼ੁਰੂ ਕਰ ਦਿੱਤੀ। ਜਿਸ ''ਚ ਇਕ ਐੱਸ. ਪੀ. ਓ ਸੁਨੀਲ ਕੁਮਾਰ ਸਮੇਤ ਕਾਂਸਟੇਬਲ ਸੋਹਣ ਲਾਲ ਅਤੇ ਰਾਜ ਕੁਮਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਪਰ ਬਾਅਦ ''ਚ ਐੱਸ. ਪੀ. ਓ. ਸੁਨੀਲ ਕੁਮਾਰ ਦੀ ਮੌਤ ਹੋ ਗਈ ਸੀ।
ਉਸ ਮੌਕੇ ਪੁਲਸ ਵਲੋਂ ਕੀਤੀ ਗਈ ਜਵਾਬੀ ਫਾਈਰਿੰਗ ''ਚ ਉਕਤ ਹਥਿਆਰਬੰਦ ਵਿਅਕਤੀ ਆਪਣੇ ਹਥਿਆਰ ਛੱਡ ਕੇ ਭੱਜਣ ''ਚ ਕਾਮਯਾਬ ਹੋ ਗਏ ਸਨ। ਮੌਕੇ ''ਤੇ ਪੁਲਸ ਵਲੋਂ ਇਕ ਪਿਸਤੌਲ, ਬੰਦੂਕ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਸੀ ਅਤੇ ਚਮਕੌਰ ਸਾਹਿਬ ਪੁਲਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਉਕਤ ਹਥਿਆਰਬੰਦ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਸ ''ਚ ਜਗਤਾਰ ਸਿੰਘ ਹਵਾਰਾ ਦਾ ਨਾ ਵੀ ਸ਼ਾਮਲ ਕੀਤਾ ਗਿਆ ਸੀ। ਉਕਤ ਮਾਮਲੇ ''ਚ ਜਗਤਾਰ ਸਿੰਘ ਦੀ ਪੇਸ਼ੀ ਰੂਪਨਗਰ ਅਦਾਲਤ ''ਚ ਚੱਲ ਰਹੀ ਸੀ ਪਰ ਸੁਰੱਖਿਆ ਦੇ ਕਾਰਨਾਂ ਦੇ ਚੱਲਦੇ ਜਗਤਾਰ ਸਿੰਘ ਦੀ ਪੇਸ਼ੀ ਕੁਝ ਸਮੇਂ ਤੋਂ ਤਿਹਾੜ ਜੇਲ ਤੋਂ ਵੀਡੀਓ ਕਾਨਫਰੰਸ ਰਾਹੀਂ ਹੁੰਦੀ ਰਹੀ ਅਤੇ ਮੰਗਲਵਾਰ ਨੂੰ ਵਧੀਕ ਅਤੇ ਸੈਸ਼ਨ ਜੱਜ ਸੁਨੀਤਾ ਕੁਮਾਰੀ ਸ਼ਰਮਾ ਦੀ ਅਦਾਲਤ ਵਲੋਂ ਜਗਤਾਰ ਸਿੰਘ ਹਵਾਰਾ ਨੂੰ ਉਕਤ ਹੱਤਿਆ ਦੇ ਮਾਮਲੇ ''ਚ ਸਬੂਤਾਂ ਦੀ ਘਾਟ ਦੇ ਚੱਲਦੇ ਬਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਦਾ ਫੈਸਲਾ ਵੀ ਜੱਜ ਸਾਹਿਬ ਵਲੋਂ ਵੀਡੀਓ ਕਾਨਫਰੰਸ ਰਾਹੀਂ ਸੁਣਾਇਆ ਗਿਆ।


Gurminder Singh

Content Editor

Related News